(ਸਮਾਜ ਵੀਕਲੀ)
ਇੱਕ ਤੂੰ ਏਂ ਮੇਰਾ ਚੰਨ
ਮੈਂ ਤੇਰੀ ਚਕੋਰੀ ਹਾਂ ਸੱਜਣਾ ।
ਜਦ ਮਰਜ਼ੀ ਪੀ ਲਈਂ
ਦੁੱਧ ਦੀ ਭਰੀ ਕਟੋਰੀ ਹਾਂ ਸੱਜਣਾ।
ਕੋਈ ਹੋਰ ਮੰਨੇਂ ਨਾ ਮੰਨੇਂ
ਤੂੰ ਤੇ ਮੈਂ ਤਾਂ ਮਨਦੇ ਹਾਂ ;
ਹੁਣ ਤੂੰ ਮੇਰੀ ਤੇ ਮੈਂ ਤੇਰੀ
ਕਮਜ਼ੋਰੀ ਹਾਂ ਸੱਜਣਾ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly