(ਸਮਾਜ ਵੀਕਲੀ)
ਜ਼ਬਲੀਆਂ ਮਾਰਨ ਵਾਲਿਆਂ ਨੂੰ ਪਾਰਖੂ ਨਜ਼ਰਾਂ ਵਾਲੇ ਪਰਖ ਹੀ ਲੈਂਦੇ ਹਨ। ਇਹ ਲੋਕ ਸ਼ੋਅ ਪੀਸ ਵਿੱਚ ਪਏ ਉਹ ਨਕਲੀ ਹੀਰੇ (ਕੱਚ) ਹੁੰਦੇ ਹਨ, ਜੋ ਜ਼ਰਾ ਕੁ ਧੁੱਪ ਨਾਲ ਭਖ ਜਾਂਦੇ ਹਨ। ਪਰ ਸੱਚ, ਸਿਆਣਪ ਤੇ ਲਿਆਕਤ ਵਾਲੇ ਅਸਲੀ ਹੀਰੇ ਤਾਂ ਤਿੱਖੀਆਂ ਧੁੱਪਾਂ ਦੇ ਸੇਕ ਵਿੱਚ ਵੀ ਸ਼ੀਤਲਤਾ ਕਾਇਮ ਰੱਖਣ ਦਾ ਹੁਨਰ ਰੱਖਦੇ ਨੇ।
ਹਰ ਵੇਲੇ ਚੜਦੀਕਲਾ ਵਿੱਚ ਰਹਿਣਾ ਸੌਖਾ ਨਹੀਂ, ਇਕ ਤਪੱਸਿਆ ਜਾਂ ਸਾਧਨਾ ਤੋਂ ਘੱਟ ਨਹੀਂ ਹੁੰਦਾ, ਆਪਣੇ ਆਲੇ ਦੁਆਲੇ ਵਾਪਰ ਰਹੇ ਹਾਲਾਤਾਂ ਦੇ ਵਾਵਰੋਲਿਆਂ ਤੋਂ ਬਚ ਕੇ ਰਹਿਣਾ!
‘ਕੋਈ ਇਨਸਾਨ ਜਦੋਂ ਬਹੁਤ ਜ਼ਿਆਦਾ ਸਾਕਾਰਤਮਕ ਬਣ ਰਿਹਾ ਹੁੰਦਾ ਹੈ ਤਾਂ ਨਕਾਰਾਤਮਕਤਾ ਉਸ ਦੇ ਅਵਚੇਤਨ ਮਨ ਦੇ ਕਿਸੇ ਖੂੰਜੇ ਵਿੱਚ ਕੂੜੇ ਦੀ ਢੇਰੀ ਵਾਂਗ ਇਕੱਠੀ ਹੋ ਰਹੀ ਹੁੰਦੀ ਹੈ। ਉਸ ਢੇਰ ਦੀ ਬਦਬੂ ਜਦੋਂ ਸਾਨੂੰ ਅੰਦਰੋਂ-ਅੰਦਰੀ ਖੁਦ ਨੂੰ ਹੀ ਤੰਗ ਕਰਨ ਲਗਦੀ ਹੈ ਤਾਂ ਉਸਨੂੰ ਬਾਹਰ ਸੁੱਟ ਦੇਣ ਨੂੰ ਮਨ ਚਾਹੁੰਦਾ ਹੈ।
ਪਰ ਹੁਣ ਇਹ ਥਾਂ ਅਜਿਹੀ ਹੋਵੇ ਜਿੱਥੇ ਸਾਰੀ ਗੰਦਗੀ ਦਬਾ ਦਿੱਤੀ ਜਾਵੇ ਤਾਂ ਜੋ ਕਿਧਰੇ ਹੋਰ ਫੈਲ ਕੇ ਸਾਡੇ ਮਨ ਦੇ ਵਾਤਾਵਰਣ ਨੂੰ ਗੰਦਲਾ ਨਾ ਕਰ ਸਕੇ, ਤੇ ਉਸ ਜਗ੍ਹਾ ਤੋਂ ਗੰਦਗੀ ਖਾਦ ਬਣ ਬਾਹਰ ਆਵੇ, ਜੋ ਸਾਡੇ ਮਨ ਮੰਦਰ ਦੇ ਸੁਪਨਿਆਂ ਨੂੰ ਰੰਗੀਨ ਕਰ ਦੇਵੇ’
…ਮੇਰੇ ਹਿਸਾਬ ਨਾਲ ਇੱਕ ਸੱਚੇ ਦੋਸਤ ਦਾ ਮੌਢਾ ਜਿਸ ਤੇ ਸਿਰ ਰੱਖ ਅਸੀਂ ਆਪਣਾ ਮਨ ਹੋਲਾ ਕਰ ਸਕਦੇ ਹੋਈਏ, ਇਹ ਸੌਗਾਤ ਕੁਦਰਤ ਸਭ ਨੂੰ ਦੇਵੇ…!
*ਨਿਹਾਰੀਏ ਨਾ ਜਿਸਮਾਂ ਨੂੰ ਨਜ਼ਰ – ਏ – ਵਪਾਰ ਸੇ,*
*ਆਖਰ ਰੂਹਾਂ ਤੁਰ ਜਾਣੀਆਂ ਨੇ ਜਿਸਮਾਂ ਨੂੰ ਹਾਰ ਕੇ!*
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly