ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਫਰਿੱਜ ਭੇਟ

ਕੈਪਸਨ-ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਫਰਿੱਜ ਭੇਟ ਕਰਨ ਸਮੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਤੇ ਹੋਰ

ਕਪੂਰਥਲਾ,(ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਸੰਖੇਪ ਜਿਹੇ ਸਮਾਗਮ ਦੌਰਾਣ ਸਰਪੰਚ ਤਰਲੋਚਨ ਸਿੰਘ ਗੋਸ਼ੀ ਦੇ ਭਤੀਜੇ ਪ੍ਰਿਤਪਾਲ ਸਿੰਘ ਇੰਗਲੈਂਡ ਵਾਸੀ ਪੁੱਤਰ ਸੁਖਵਿੰਦਰ ਸਿੰਘ ਇੰਗਲੈਂੰਡ ਵਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਫਰਿੱਜ ਭੇਟ ਕੀਤਾ ਗਿਆ। ਪ੍ਰਿਤਪਾਲ ਸਿੰਘ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਰਹੇ ਹਨ ਤੇ ਉਨ੍ਹਾਂ ਸਕੂਲ ਦੇ ਵਿਕਾਸ ਲਈ ਪਹਿਲਾਂ ਵੀ ਆਪਣੀ ਨੇਕ ਕਮਾਈਆਂ ਵਿਚੋਂ ਦਸਵੰਧ ਕੱਢ ਕੇ ਯੋਗਦਾਨ ਦਿੰਦੇ ਰਹੇ ਹਨ। ਸਮਾਗਮ ਦੌਰਾਣ ਸਕੂਲ ਇੰਚਾਰਜ ਮਨੂੰ ਕੁਮਾਰ ਪ੍ਰਾਸ਼ਰ ਤੇ ਸੁਖਦਿਆਲ ਸਿੰਘ ਝੰਡ ਵਲੋਂ ਸਰਪੰਚ ਤਰਲੋਚਨ ਸਿੰਘ ਗੋਸ਼ੀ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਸਰਪੰਚ ਗੋਸ਼ੀ ਦੇ ਪਰਿਵਾਰ ਦਾ ਸਕੂਲ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਰਿਹਾ ਹੈ । ਇਸ ਮੌਕੇ ਸ: ਅਵਤਾਰ ਸਿੰਘ ਪੰਚ, ਸ: ਬਲਦੇਵ ਸਿੰਘ ਦੇਬੀ ਪ੍ਰਧਾਨ ਸਪੋਰਟਸ ਕਲੱਬ, ਸ: ਜਸਪਾਲ ਸਿੰਘ ਪੰਚ, ਸ: ਬਲਕਾਰ ਸਿੰਘ ਤੇ ਸ: ਜਰਨੈਲ ਸਿੰਘ ਮੇਜਰ ਪ੍ਰਧਾਨ ਛਿੰਝ ਕਮੇਟੀ ਹਾਜਰ ਸਨ।

 

Previous articleਗੁਰਦੁਆਰਾ ਈਸ਼ਰਪੁਰੀ ਰਾੜਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ, 11 ਜੁਲਾਈ ਨੂੰ ਹੋਣਗੇ ਦਸਤਾਰਬੰਦੀ ਮੁਕਾਬਲੇ
Next articleਅੰਦਾਜ਼ੇ ਨਾਲ ਨਾ ਕਿਸੇ ਦੀ ਹਸਤੀ ਨੂੰ ਮਾਪੀਏ ਜੀ, ਹੋ ਸਕਦਾ ਉਸਦਾ ਦਾ ਕਿਰਦਾਰ ਸਾਡੇ ਨਜ਼ਰੀਏ ਤੋਂ ਵੱਡਾ ਹੋਵੇ!