ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਪਾਨ ਦੀ ਰਾਜਧਾਨੀ ਟੋਕੀਓ ਵਿਚ 23 ਜੁਲਾਈ ਤੋ 8 ਅਗਸਤ ਤਕ ਹੋਣ ਵਾਲੀਆ ਉਲੰਪਿਕ ਖੇਡਾਂ ਵਾਸਤੇ 16 ਮੈਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਦੋ ਖਿਡਾਰਣਾਂ ਨਵਜੋਤ ਕੌਰ ਅਤੇ ਲਾਲਰੇਮਸਿਆਮੀ ਨੂੰ ਵੀ ਸ਼ਾਮਲ ਕੀਤਾ ਗਿਆ ਹੈੇ।
ਰੇਲ ਕੋਚ ਫੈਕਟਰੀ ਦੀ ਮਹਿਲਾ ਹਾਕੀ ਕੋਚ ਭੁਪਿੰਦਰ ਕੌਰ ਨੇ ਦੱਸਿਆ ਕਿ ਨਵਜੋਤ ਕੌਰ ਭਾਰਤੀ ਟੀਮ ਵਿਚ ਫਾਰਵਾਰਡ ਪੁਜ਼ੀਸ਼ਨ ਤੇ ਖੇਡਦੀ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਹੁਣ ਤਕ 18 ਗੋਲ ਕਰ ਚੁੱਕੀ ਹੈ। ਨਵਜੋਤ ਕੌਰ ਪਿਛਲੀਆਂ ਉਲੰਪਿਕ ਖੇਡਾਂ ਦਾ ਹਿੱਸਾ ਰਹਿ ਚੁੱਕੀ ਹੈ ਅਤੇ ਦੋ ਵਾਰ ਏਸ਼ੀਅਨ ਖੇਡਾਂ ਤੇ ਏਸ਼ੀਆ ਕੱਪ ਤੇ ਹੋਰ ਅੰਤਰਾਸ਼ਟਰੀ ਟੂਰਨਾਮੈਟ ਵਿਚ ਖੇਡਣ ਦਾ ਤਜ਼ਰਬਾ ਹਾਸਲ ਹੈ। ਟੀਮ ਵਿਚ ਚੁਣੀ ਗਈ ਦੂਸਰੀ ਖਿਡਾਰਣ ਲਾਲਰੇਮਸਿਆਮੀ ਵੀ ਫਾਰਵਰਡ ਪੁਜ਼ੀਸ਼ਨ ਤੇ ਖੇਡਦੀ ਹੈ ਤੇ ਅੰਤਰਾਸ਼ਟਰੀ ਪੱਧਰ ਤੇ 22 ਗੋਲ ਕਰ ਚੁੱਕੀ ਹੈ। ਇਸ ਖਿਡਾਰਣ ਨੂੰ ਵੀ ਏਸ਼ੀਅਨ ਖੇਡਾਂ ਵਿਚ ਖੇਡਣ ਦਾ ਤਜ਼ਰਬਾ ਹਾਸਲ ਹੈ।
ਕੋਚ ਅਨੁਸਾਰ ਦੋਵਾ ਖਿਡਾਰਣਾਂ ਭਾਰਤੀ ਟੀਮ ਵਿਚ ਵੱਡੇ ਮੌਕਿਆਂ ਤੇ ਚੰਗਾ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ ਤੇ ਉਲੰਪਿਕ ਵਿਚ ਵੀ ਇਨ੍ਹਾਂ ਖਿਡਾਰਣਾਂ ਤੋ ਵਧੀਆ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਆਰਸੀਐਫ ਦੀਆਂ ਦੋ ਖਿਡਾਰਣ ਦੇ ਉਲੰਪਿਕ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ ਵਿਚ ਸ਼ਾਮਲ ਹੋਣ ਤੇ ਆਰਸੀਐਫ ਖੇਡ ਸੰਘ ਨੇ ਅਧਿਕਾਰੀਆਂ ਨੇ ਖੁਸ਼ੀ ਜ਼ਹਿਰ ਕਰਦੇ ਹੋਏ ਇਨ੍ਹਾਂ ਖਿਡਾਰਣ ਤੋ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਹੈੇ। ਰੇਲ ਕੋਚ ਫੈਕਟਰੀ ਦੇ ਜੀ ਐਮ ਵਿੰਦਰ ਗੁਪਤਾ,ਆਰ ਸੀ ਐਫ ਸਪੋਰਟਸ ਐਸੋਸੀਏਸ਼ਨ ਪ੍ਰਧਾਨ ਨਤਿਨ ਚੋਧਰੀ, ਸੈਕਟਰੀ ਦਾਵਾ ਸੈਰਿੰਗ ਸੀਨੀਅਰ ਖੇਡ ਅਫਸਰ ਰਾਮ ਕੁਮਾਰ ਆਦਿ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly