ਨਵੀਂ ਦਿੱਲੀ (ਸਮਾਜ ਵੀਕਲੀ): ਕਰੋਨਾ ਰੋਕੂ ਟੀਕੇ ਕੋਵੀਸ਼ੀਲਡ ਨੂੰ ਹਾਲੇ ਤਕ ਯੂਰਪ ਵਿਚ ਮਾਨਤਾ ਨਹੀਂ ਮਿਲੀ। ਯੂਰਪੀਅਨ ਮੈਡੀਸਿਨ ਏਜੰਸੀ (ਈਐਮਏ) ਨੇ ਅੱਜ ਕਿਹਾ ਹੈ ਕਿ ਇਸ ਮਾਮਲੇ ’ਤੇ ਉਦੋਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਇਸ ਮਾਮਲੇ ਵਿਚ ਪੱਤਰ ਵਿਹਾਰ ਕੀਤਾ ਜਾਵੇਗਾ। ਇਸ ਵੇਲੇ ਜਿਨ੍ਹਾਂ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਕੋਵੀਸ਼ੀਲਡ ਟੀਕਾ ਲੱਗਿਆ ਹੈ ਉਨ੍ਹਾਂ ਨੂੰ ਯੂਰਪੀਅਨ ਮੈਂਬਰ ਦੇਸ਼ਾਂ ਵਿਚ ਦਾਖਲਾ ਨਹੀਂ ਮਿਲ ਰਿਹਾ। ਇਸ ਵੇਲੇ ਯੂਰਪੀ ਦੇਸ਼ਾਂ ਦੀ ਯਾਤਰਾ ਕਰਨ ਲਈ ਯੂਰਪੀਅਨ ਯੂਨੀਅਨ ਡਿਜੀਟਲ ਕੋਵਿਡ ਸਰਟੀਫਿਕੇਟ ਜਾਂ ਗਰੀਨ ਪਾਸ ਜ਼ਰੂਰੀ ਹੈ ਤੇ ਇਸ ਸਰਟੀਫਿਕੇਟ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਕਰੋਨਾ ਰੋਕੂ ਟੀਕਾ ਲੱਗ ਚੁੱਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly