ਪੁਲਵਾਮਾ ਵਿੱਚ ਐੱਸਪੀਓ ਦੀ ਗੋਲੀ ਮਾਰ ਕੇ ਹੱਤਿਆ, ਪਤਨੀ ਤੇ ਧੀ ਜ਼ਖ਼ਮੀ

ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਵਿਸ਼ੇਸ਼ ਪੁਲੀਸ ਅਫਸਰ(ਐਸਪੀਓ) ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਅਤੇ ਉਸ ਦੀ ਪਤਨੀ ਅਤੇ ਧੀ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਦੇਰ ਰਾਤ 11 ਵਜੇ ਦੇ ਕਰੀਬ ਐਸਪੀਓ ਦੇ ਅਵਾਂਤੀਪੋੋਰਾ ਖੇਤਰ ਦੇ ਹਰੀਪਰੀਗਾਮ ਸਥਿਤ ਘਰ ਵਿੱਚ ਦਾਖਲ ਹੋਏ ਤੇ ਪਰਿਵਾਰ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਫੌਰੀ ਹਸਪਤਾਲ ਲਿਆਂਦਾ ਗਿਆ ਜਿਥੇ ਐਸਪੀਓ ਜ਼ਖ਼ਮਾਂ ਦੀ ਤਾਬ ਨਾਲ ਸਹਾਰਦਿਆਂ ਦਮ ਤੋੜ ਗਿਆ, ਜਦੋਂ ਕਿ ਉਸ ਦੀ ਪਤਨੀ ਅਤੇ ਧੀ ਜ਼ੇਰੇ ਇਲਾਜ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ’ਚ ਭਾਰਤੀ ਹਵਾਈ ਫ਼ੌਜ ਦੇ ਅੱਡੇ ’ਤੇ ਡਰੋਨ ਨਾਲ ਧਮਾਕੇ, ਦੋ ਜ਼ਖ਼ਮੀ
Next articleਸਾਢੇ ਪੰਜ ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਮਸ਼ਕੂਕ ਗ੍ਰਿਫ਼ਤਾਰ