ਕੋਚੀ (ਸਮਾਜ ਵੀਕਲੀ):ਕੇਰਲਾ ਹਾਈ ਕੋਰਟ ਨੇ ਕਵਰੱਤੀ ਪੁਲੀਸ ਵੱਲੋਂ ਲਕਸ਼ਦੀਪ ਦੀ ਫਿਲਮਸਾਜ਼ ਆਇਸ਼ਾ ਸੁਲਤਾਨਾ ਖ਼ਿਲਾਫ਼ ਦਾਇਰ ਦੇਸ਼ਧ੍ਰੋਹ ਦੇ ਮਾਮਲੇ ’ਚ ਅੱਜ ਉਸ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਕਵਰੱਤੀ ਦੇ ਰਹਿਣ ਵਾਲੇ ਇੱਕ ਨੇਤਾ ਵੱਲੋਂ ਦਾਇਰ ਅਪੀਲ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਨੌਂ ਜੂਨ ਆਈਪੀਸੀ ਦੀ ਧਾਰਾ 124-ਏ (ਦੇਸ਼ਧ੍ਰੋਹ) ਅਤੇ 153 ਬੀ (ਨਫਰਤੀ ਤਕਰੀਰ) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਸਟਿਸ ਅਸ਼ੋਕ ਮੈਨਨ ਨੇ ਜ਼ਮਾਨਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ’ਚ ਕੋਈ ਸਪੱਸ਼ਟ ਸੰਕੇਤ ਨਹੀਂ ਹੈ ਜੋ ਰਾਸ਼ਟਰ ਹਿੱਤ ਦੇ ਉਲਟ ਲੱਗਣ ਵਾਲੇ ਦੋਸ਼ਾਂ ਜਾਂ ਦਾਅਵਿਆਂ ਵਰਗਾ ਪ੍ਰਤੀਤ ਹੋਵੇ ਅਤੇ ਨਾ ਹੀ ਕਿਸੇ ਵਰਗ ਨੂੰ ਦੂਜੇ ਵਿਅਕਤੀਆਂ ਦੇ ਸਮੂਹ ਖ਼ਿਲਾਫ਼ ਭੜਕਾਉਂਦੇ ਹਨ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸਥਿਤੀ ’ਚ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਾਸ਼ੀ ਦੀ ਜਾਮਨੀ ਦੇਣ ’ਤੇ ਜ਼ਮਾਨਤ ਦਿੱਤੀ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly