ਅੰਮ੍ਰਿਤਸਰ ਤੋਂ ਦੁਬਈ ਏਅਰ ਇੰਡੀਆ ਜਹਾਜ਼ ’ਚ ‘ਸਵਾ ਲੱਖ ਸਿੰਘ’

ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਅਰਬ ਅਮੀਰਾਤ ’ਚ ਰਹਿਣ ਵਾਲੇ ਭਾਰਤੀ ਕਾਰੋਬਾਰੀ ਐੱਸਪੀ ਸਿੰਘ ਓਬਰਾਏ ਉਸ ਸਮੇਂ ਹੈਰਾਨ ਹੋ ਗਏ, ਜਦੋਂ ਉਹ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਇਕਾਨਿਮੀ ਕਲਾਸ ਪੁੱਜੇ ਤਾਂ ਦੇਖਿਆ ਕਿ ਉਥੇ ਸਿਰਫ਼ ਉਹੀ ਇਕ ਇਕ ਯਾਤਰੀ ਸਨ। ਅਧਿਕਾਰੀ ਨੇ ਦੱਸਿਆ ਕਿ ਓਬਰਾਏ ਏਅਰ ਇੰਡੀਆ ਦੀ ਉਡਾਣ ਵਿਚ ਇਕਲੌਤਾ ਯਾਤਰੀ ਸੀ, ਜੋ ਬੁੱਧਵਾਰ ਤੜਕੇ 3:45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਉਸ ਨੇ ਦੁਬਈ ਜਾ ਰਹੇ ਇਸ ਜਹਾਜ਼ ਵਿਚ ਤਿੰਨ ਘੰਟੇ ਸਫ਼ਰ ਕੀਤਾ। ਸ੍ਰੀ ਓਬਰਾਏ ਕੋਲ ਗੋਲਡਨ ਵੀਜ਼ਾ ਹੈ ਜਿਸ ਨਾਲ ਉਹ ਯੂਏਈ ਵਿਚ 10 ਸਾਲਾਂ ਤਕ ਰਹਿ ਸਕਦੇ ਹਨ। ਉਨ੍ਹਾਂ ਨੇ ਉਡਾਣ ਦੌਰਾਨ ਚਾਲਕ ਦਲ ਦੇ ਮੈਂਬਰਾਂ ਨਾਲ ਫੋਟੋਆਂ ਖਿੱਚਵਾਈਆਂ। ਏਅਰ ਇੰਡੀਆ ਨੇ ਇਸ ਮਾਮਲੇ ’ਤੇ ਕੋਈ ਜਵਾਬ ਨਹੀਂ ਦਿੱਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ ’ਚ ਪਿਛਲੇ ਸਾਲ 27.5 ਕਰੋੜ ਲੋਕਾਂ ਨੇ ਨਸ਼ੀਲੇ ਪਦਾਰਥ ਵਰਤੇ, ਕਰੋਨਾ ਕਾਰਨ ਭੰਗ ਦੀ ਵਰਤੋਂ ਵਧੀ: ਸੰਯੁਕਤ ਰਾਸ਼ਟਰ
Next articleਕੁੱਲੂ ਦਾ ਐੱਪੀ ਤੇ ਹਿਮਾਚਲ ਦੇ ਮੁੱਖ ਮੰਤਰੀ ਦਾ ਪੀਐੱਸਓ ਮੁਅੱਤਲ: ਦੋਵਾਂ ਨੇ ਇਕ-ਦੂਜੇ ਨੂੰ ਮਾਰੇ ਸੀ ਥੱਪੜ ਤੇ ਠੁੱਡੇ