ਦੁਨੀਆ ’ਚ ਪਿਛਲੇ ਸਾਲ 27.5 ਕਰੋੜ ਲੋਕਾਂ ਨੇ ਨਸ਼ੀਲੇ ਪਦਾਰਥ ਵਰਤੇ, ਕਰੋਨਾ ਕਾਰਨ ਭੰਗ ਦੀ ਵਰਤੋਂ ਵਧੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) ਵੀਆਨਾ ਵਿਚ ਨਸ਼ਾ ਅਤੇ ਅਪਰਾਧ ਮਾਮਲਿਆਂ ਦੇ ਸੰਯੁਕਤ ਰਾਸ਼ਟਰ ਦਫ਼ਤਰ (ਯੂਐੱਨਓਡੀਸੀ) ਨੇ ਜਾਰੀ ਕੀਤੀ ਵਰਲਡ ਨਾਰਕੋਟਿਕਸ ਰਿਪੋਰਟ ਅਨੁਸਾਰ ਪਿਛਲੇ ਸਾਲ ਦੁਨੀਆ ਭਰ ਵਿਚ ਤਕਰੀਬਨ 27.5 ਕਰੋੜ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ ਸੀ, ਜਦੋਂ ਕਿ 3.6 ਕਰੋੜ ਲੋਕ ਨਸ਼ਿਆਂ ਕਾਰਨ ਸਰੀਰ ਤੇ ਦਿਮਾਗ ਉਪਰ ਪਏ ਮਾੜੇ ਪ੍ਰਭਾਵ ਤੋਂ ਪੀੜਤ ਹੋਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਵਿੱਚ ਭੰਗ ਦੀ ਵਰਤੋਂ ਵਧੀ ਹੈ। ਸਿਹਤ ਖੇਤਰ ਦੇ ਪੇਸ਼ੇਵਰਾਂ ਵੱਲੋਂ 77 ਦੇਸ਼ਾਂ ਵਿਚ ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਪੈਟਰੋਲ ਵਾਂਗ ਆਕਸੀਜਨ ਦਾ 2-3 ਹਫ਼ਤਿਆਂ ਦਾ ਵਾਧੂ ਭੰਡਾਰ ਹੋਵੇ: ਐੱਨਟੀਐੱਫ ਨੇ ਸੁਪਰੀਮ ਕੋਰਟ ਨੂੰ ਕਿਹਾ
Next articleਅੰਮ੍ਰਿਤਸਰ ਤੋਂ ਦੁਬਈ ਏਅਰ ਇੰਡੀਆ ਜਹਾਜ਼ ’ਚ ‘ਸਵਾ ਲੱਖ ਸਿੰਘ’