ਗੁਰਮੇਜ ਸਹੋਤਾ ਨੇ ਆਪਣੀ ਸੁਰੀਲੀ ਆਵਾਜ਼ ਦੀ ਬਕਾਇਦਗੀ ਤੇ ਪਾਕੀਜ਼ਗੀ ਨਾਲ ਨਿਭਾਇਆ ਰਮਤਾ ਯੋਗੀ-ਸੰਦੀਪ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਪਹਿਰਾ ਦੇਣ ਦੀ ਸੇਵਾ ਤੋਂ ਸੇਵਾਮੁਕਤ ਹੋਣ ਉਪਰੰਤ ਪ੍ਰਸਿੱਧ ਗਾਇਕ ਗੁਰਮੇਜ ਸਹੋਤਾ ਜਿਥੇ ਸਮੇਂ ਸਮੇਂ ਪੰਜਾਬੀ ਕਲਚਰ ਮਾਂ ਬੋਲੀ ਨਾਲ ਸਬੰਧਤ ਗੀਤ ਸਰੋਤਿਆਂ ਦੀ ਝੋਲੀ ਪਾਉਂਦਾ ਆਇਆ ਹੈ। ਉਥੇ ਹੀ ਹੁਣ ਉਸ ਵੱਲੋਂ ਇੱਕ ਬਹੁਤ ਹੀ ਸ਼ਾਨਦਾਰ ਸੂਫੀ ਕਲਾਮ ਰਮਤਾ ਜੋਗੀ ਦੇ ਟਾਈਟਲ ਹੇਠ ਨਵਾਂ ਟਰੈਕ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਟਰੈਕ ਦੀ ਹਾਲ ਹੀ ਵਿੱਚ ਵੀਡੀਓ ਸ਼ੂਟਿੰਗ ਨਿਵੇਕਲੇ ਅੰਦਾਜ਼ ਵਿੱਚ ਵਾਈਟ ਨੋਟ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਵੱਖ ਵੱਖ ਲੋਕੇਸ਼ਨਾਂ ਤੇ ਕੀਤੀ ਗਈ। ਰਮਤਾ ਜੋਗੀ ਆਪਣੇ ਆਪ ਵਿੱਚ ਸੰਪੂਰਨ ਸੂਫੀ ਕਲਾਮ ਹੈ।
ਜਿਸ ਨੂੰ ਗਾਇਕ ਗੁਰਮੇਜ ਸਹੋਤਾ ਨੇ ਆਪਣੀ ਸੁਰੀਲੀ ਆਵਾਜ਼ ਦੇ ਕੇ ਸੰਗੀਤ ਦੀ ਬਕਾਇਦਗੀ ਤੇ ਪਾਕੀਜ਼ਗੀ ਨਾਲ ਨਿਭਾਇਆ ਹੈ। ਇਸ ਗੀਤ ਨੂੰ ਜਿੱਥੇ ਸੰਗੀਤਕ ਧੁਨਾਂ ਵਿੱਚ ਸੰਦੀਪ ਸਿੰਘ ਨੇ ਪਰੋਇਆ ਹੈ। ਉਥੇ ਹੀ ਪ੍ਰੋਡਕਸ਼ਨ ਮੈਨੇਜਰ ਤਰਸੇਮ ਸਿੰਘ ਤੇ ਕੈਮਰਾਮੈਨ ਨਿਸ਼ਾਨ ਸਿੰਘ ਨੇ ਵੀ ਇਸ ਗੀਤ ਰਿਕਾਰਡਿੰਗ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੰਗੀਤਕਾਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਜਿੰਦਾ ਨਾਗੋਕੇ ਨੇ ਕਲਮਬੰਦ ਕੀਤਾ। ਇਸ ਟਰੈਕ ਦਾ ਵੀਡੀਓ ਦਲਵੀਰ ਭਰੋਵਾਲ ਨੇ ਫ਼ਿਲਮਾਇਆ ਹੈ । ਟਰੈਕ ਲਈ ਬਿੱਕਰ ਤਿਮੋਵਾਲ ਅਤੇ ਭਿੰਦਾ ਤਿਮੋਵਾਲ ਸਮੇਤ ਕਈ ਹੋਰ ਸਹਿਯੋਗੀਆਂ ਦਾ ਗਾਇਕ ਗੁਰਮੇਜ ਸਹੋਤਾ ਵੱਲੋਂ ਧੰਨਵਾਦ ਕੀਤਾ ਗਿਆ ਹੈ। ਗਾਇਕ ਸਹੋਤਾ ਦੀ ਇਸ ਪੇਸ਼ਕਸ਼ ਰਮਤਾ ਜੋਗੀ ਨੂੰ ਸਾਰੇ ਹੀ ਸੂਫ਼ੀ ਦਰਬਾਰਾਂ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਅਥਾਹ ਮੁਹੱਬਤ ਤੇ ਪਿਆਰ ਦੇ ਕੇ ਨਿਵਾਜਣ ਗਈਆਂ।।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly