ਅੱਪਰਾ, ਸਮਾਜ ਵੀਕਲੀ- ਐਸ. ਸੀ./ ਬੀ. ਸੀ. ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੀ ਇਕੱਤਰਤਾ ਪੀ. ਡਬਲਯੂ. ਡੀ. ਬੀ. ਐਂਡ ਆਰ ਜਲੰਧਰ ਛਾਉਣੀ ਵਿਖੇ ਪ੍ਰਧਾਨ ਸਵਾਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਸਮੂਹ ਆਗੂਆਂ ਵਲੋਂ ਆਪਣੇ ਸੰਵਿਧਾਨਿਕ ਹੱਕਾਂ ਦੀ ਰੱਖੀ ਲਈ 85ਵੀਂ ਸੰਵਿਧਾਨਿਕ ਸੋਧ ਨੂੰ ਲਾਗੂ ਕਰਵਾਉਣ ਤੇ 10-10-2014 ਦੇ ਪ੍ਰਸੋਨਲ ਵਿਭਾਗ ਦੇ ਗੈਰ ਸੰਵਿਧਾਨਿਕ ਪੱਤਰ ਨੂੰ ਰੱਦ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸ. ਹਰਵਿੰਦਰ ਸਿੰਘ ਰੌਣੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਦਲਜੀਤ ਕੁਮਾਰ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਜਤਿੰਦਰ ਕੁਮਾਰ ਵਾਈਸ ਪ੍ਰਧਾਨ, ਜਗਤਾਰ ਰਾਮ ਵਾਈਸ ਪ੍ਰਧਾਨ, ਅਨਿਲ ਕੁਮਾਰ ਖਜ਼ਾਨਚੀ, ਜਗਦੀਸ਼ ਸਿੰਘ ਮੁੱਖ ਸਲਾਹਕਾਰ, ਸੰਜੀਵ ਜੱਸਲ ਸੀਨੀਅਰ ਮੀਤ ਪ੍ਰਧਾਨ, ਪ੍ਰਭਜੀਤ ਸਿੰਘ, ਸਤਨਾਮ ਮੁੱਖ ਖਰੜਾਕਾਰ, ਸੰਦੀਪ ਕੁਮਾਰ, ਗੌਰਵ, ਰਣਜੀਤ ਸਿੰਘ ਲੁਧਿਆਣਾ, ਮਨਪ੍ਰੀਤ, ਸ੍ਰੀਮਤੀ ਵੀਨਾ ਚੌਹਾਨ ਪ੍ਰਧਾਨ ਮਹਿਲਾ ਵਿੰਗ, ਸ੍ਰੀਮਤੀ ਪ੍ਰੇਮ ਲਤਾ ਸੁਪਰਡੈਂਟ, ਦਮਨਪ੍ਰੀਤ ਸਟੈਨੋਟਾਈਪਿਸਟ, ਰੀਨਾ ਰਾਣੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਦਵਿੰਦਰ ਕੁਮਾਰ ਭੱਟੀ ਜਨਰਲ ਸਕੱਤਰ ਐਸ. ਸੀ./ ਬੀ. ਸੀ. ਮੁਲਾਜ਼ਮ ਫੈੱਡਰੇਸ਼ਨ ਵਲੋਂ ਆਏ ਹੋਈ ਮੋਹਤਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly