ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਯੋਗਾ ਦਿਵਸ ਮਨਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)  – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ  ਪ੍ਰਾਇਮਰੀ ਅਤੇ ਕੇ ਜੀ ਵਿੰਗ ਦੇ ਵਿਦਿਆਰਥੀਆਂ ਲਈ ਯੋਗ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਆਨਲਾਈਨ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।  ਸਟਾਫ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਕਾਰ ਦੇ ਯੋਗ ਆਸਨ ਕਰਵਾਏ ਗਏ ।

ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ,  ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ  ਨੇ ਵਿਦਿਆਰਥੀਆਂ ਦੇ ਰੂੂੂਬਰੂੂ ਹੁੰੰਦਿਆਂ, ਉਨ੍ਹਾਂ ਨੂੰ ਰੋਜ਼ਾਨਾ ਯੋਗ ਆਸਨ ਕਰਨ ਦਾ ਸੁਨੇਹਾ ਦਿੱਤਾ  ।ਇਸ ਮੌਕੇ ਮੈਡਮ ਅਨੀਤਾ ਸਹਿਗਲ, ਲਵਿਤਾ, ਨਵਨੀਤ ਕੌਰ, ਕਮਲਜੀਤ ਕੌਰ, ਦੀਪਿਕਾ, ਲਵਲੀ ਵਾਲੀਆ, ਗਗਨਦੀਪ ਕੌਰ, ਨੀਲਮ ਕਾਲਡ਼ਾ, ਹਰਪ੍ਰੀਤ ਕੌਰ, ਰੀਮਾ ਸੋਨੀ, ਜੈਸਮੀਨ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ  ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਸ. ਸੀ./ ਬੀ. ਸੀ. ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੀ ਇਕੱਤਰਤਾ
Next articleਡਾ. ਐੱਸ.ਪੀ. ਸਿੰਘ ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ’ਚ 14800 ਰੁਪਏ ਦੀ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ