(ਸਮਾਜ ਵੀਕਲੀ)
ਲਾਹ ਕੇ ਪੀਲੇ ਪਟਕੇ ਜੱਟ ਰਕੀਬ ਬਣੇ।
ਪਾ ਕੇ ਨੀਲੇ ਪਟਕੇ ਜੱਟ ਗਰੀਬ ਬਣੇ।
ਆਪਾਂ ਸਾਰੇ ਮਿਲ ਕੇ ਚੋਣਾਂ ਲੜ ਲਾਂਗੇ
ਬਾਕੀ ਜੋ ਕੁੱਝ ਹੋਵੇ ਤੇਰਾ ਨਸੀਬ ਬਣੇ।
ਤੇਰਾ ਮੇਰਾ ਦਰ ਨਾ ਸਾਂਝਾ ਹੋ ਸਕਿਆ
ਫਿਰਦੇ ਅੱਸਾਂ ਆਪਣੇ ਆਪ ਫਰੀਦ ਬਣੇ।
ਬਾਦਲ ਬੁੱਢਾ ਬਣਕੇ ਲੁਕਦਾ ਪੇਸ਼ੀ ਤੋਂ..
ਗੱਲ ਕਹਿਣੀ ਹੈ ਔਖੀ ਜੇ ਉਮੀਦ ਬਣੇ।
ਵੋਟਾਂ ਦੇ ਵਿੱਚ ਖੜ੍ਹਨਾ ਏਸੇ ਬਾਦਲ ਨੇ
ਘੋੜੇ ਵਾਂਗੂੰ ਫਿਰਨਾ ਜਦੋਂ ਵਜ਼ੀਰ ਬਣੇ।
ਆਪਣਾ ਆਪ ਪਛਾਣ ਲਵੋ ਜੀ ਵੋਟਰ ਜੀ
ਹਸਰਤ ਹੈ ਇੱਕ ਸਾਡੀ ਜੇ ਤਾਕੀਦ ਬਣੇ।
ਗੁਰਮਾਨ ਸੈਣੀ
ਰਾਬਤਾ : 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly