(ਸਮਾਜ ਵੀਕਲੀ)
ਭਾਵੇਂ ਮੰਜ਼ਲ ਦੇ ਰਸਤੇ ’ਚ ਗੂੜ੍ਹਾ ਹਨੇਰਾ ਦਿਸੇ ,
ਇਸ ਨੂੰ ਪਾਣੇ ਲਈ ਫਿਰ ਵੀ ਦਿਲ ਕਾਹਲਾ ਮੇਰਾ ਦਿਸੇ ।
ਜ਼ਿੰਦਗੀ ਫਿਰ ਵੀ ਕੱਟਾਂਗਾ ਮੈਂ ਮੁਸਕਾ ਕੇ ਦੋਸਤੋ ,
ਭਾਵੇਂ ਇਸ ਵਿੱਚ ਥਾਂ ਪਰ ਥਾਂ ਦੁੱਖਾਂ ਦਾ ਡੇਰਾ ਦਿਸੇ ।
ਗ਼ਮ ਦੇ ਕਾਲੇ ਫਨੀਅਰ ਨੂੰ ਇਹ ਕੀਲਣਾ ਚਾਹਵੇ ,
ਬਹੁਤ ਹੀ ਹੌਸਲੇ ਵਾਲਾ ਦਿਲ ਦਾ ਸਪੇਰਾ ਦਿਸੇ ।
ਪੱਕਿਆਂ ਵਿੱਚ ਕਿਸੇ ਦਿਨ ਉਹ ਵੀ ਵਸਣਗੇ ਦੋਸਤੋ ,
ਅੱਜ ਜਿਹਨਾਂ ਦਾ ਫੁਟ ਪਾਥਾਂ ਉੱਤੇ ਵਸੇਰਾ ਦਿਸੇ ।
ਵਤਨ ਦੇ ਨੌਜਵਾਂ ਲੜਨ ਬੰਨ੍ਹ ਕੇ ਸਿਰਾਂ ਤੇ ਕਫਨ ,
ਵਤਨ ਦਾ ਵਤਨ ਚੋਂ ਖਤਮ ਹੁੰਦਾ ਲੁਟੇਰਾ ਦਿਸੇ ।
ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly