(ਸਮਾਜ ਵੀਕਲੀ)
ਕਰੋਨਾ ਮਹਾਂਮਾਰੀ ਨੂੰ ਸਿਆਸੀ ਮੌਕੇ *ਚ ਬਦਲਣ ਲਈ ਕਾਹਲੀ ਪਈ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ 2024 *ਚ ਆਪਣੀ ਕਿਸਮਤ ਪਲਟਣ ਦੀ ਉਮੀਦ ਲਾਈ ਬੈਠੀ ਹੈ। ਪਰ ਇਸਦੀ ਦੋ ਸੂਬਿਆਂ ਦੀ ਸਰਕਾਰ ਨੇ ਕਰੋਨਾ ਵੈਕਸੀਨ ਦੇ ਮੁੱਦੇ *ਤੇ ਪੂਰੀ ਪਾਰਟੀ ਦੀ ਕਿਰਕਿਰੀ ਕਰਵਾ ਦਿੱਤੀ ਹੈ। ਪੰਜਾਬ *ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਜਿਆਦਾ ਕੀਮਤ *ਤੇ ਟੀਕਾ ਵੇਚ ਕੇ ਆਪਣਾ ਨੁਕਸਾਨ ਤਾਂ ਕਰਵਾਇਆ ਹੀ ਹੈ ਨਾਲ ਹੀ ਪਾਰਟੀ ਦੀ ਇੰਜਤ ਵੀ ਦਾਅ *ਤੇ ਲਾ ਕੇ ਮੁਸ਼ਕਲ ਖੜੀ ਕਰ ਦਿੱਤੀ ਹੈ। ਇਸੇ ਤਰ੍ਹਾਂ ਰਾਜਸਥਾਨ *ਚ ਵੈਕਸੀਨ ਦੀ ਬਰਬਾਦੀ ਦੀਆਂ ਖ਼ਬਰਾ ਸਾਹਮਣੇ ਆਉਣ ਤੋਂ ਬਾਅਦ ਅਸ਼ੋਕ ਗਹਿਲੋਤ ਦੀ ਸਰਕਾਰ ਵੀ ਬੁਰੀ ਤਰ੍ਹਾਂ ਘਿਰ ਗਈ ਹੈ।
ਪੰਜਾਬ *ਚ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਹਿਲੀ ਵਾਰ ਐਨੇ ਗੰਭੀਰ ਅਪਰਾਧ *ਚ ਘਿਰੀ ਹੈ। ਕਿਸਾਨ ਅੰਦੋਲਣ ਨੂੰ ਹਿਮਾਇਤ ਦੇਕੇ ਦੇਸ਼ ਪੱਧਰ *ਤੇ ਕਾਂਗ੍ਰਸ ਦੀ ਵਾਪਸੀ ਦਾ ਜੋ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਮਹਾਂਮਾਰੀ ਦੇ ਦੌਰ *ਚ ਵੈਕਸੀਨ ਬਾਰੇ ਕੀਤੇ ਗਏ ਇਸ ਉਲਟ ਫੈਸਲੇ ਨੇ ਉਸ ਰਾਹ *ਚ ਇਕ ਰੁਕਾਵਟ ਖੜੀ ਕਰ ਦਿੱਤੀ ਹੈ। ਪਹਿਲਾਂ ਆਪਣੀ ਹੀ ਪਾਰਟੀ ਤੋਂ ਨਾ—ਖੁਸ਼ ਨਵਜੋਤ ਸਿੰਘ ਵਰਗਿਆਂ ਨਾਲ ਨਜਿੱਠਣ *ਚ ਪੂਰੀ ਵਾਹ ਲਾ ਚੁੱਕੇ ਕੈਪਟਨ ਅਮਰfੰਦਰ ਸਿੰਘ ਨੂੰ ਦਿੱਲੀ ਜਾ ਕੇ ਹਾਈ ਕਮਾਨ ਸਾਹਮਣੇ ਸਫਾਈ ਪੇਸ਼ ਕਰਨੀ ਪਈ ਅਤੇ ਬਾਅਦ *ਚ ਉਨ੍ਹਾਂ ਦੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ।
ਪਰ ਉਦੋਂ ਤੱਕ ਅਕਾਲੀ ਦਲ ਭਾਜਪਾ ਦੇ ਨਾਲ —ਨਾਲ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਐਨਾ ਤੂਲ ਦੇ ਦਿੱਤਾ ਸੀ ਕਿ ਹੁਣ ਇਸ ਨੂੰ ਸ਼ਾਂਤ ਕਰਨ ਦੇ ਲਈ ਕਾਂਗ੍ਰਸ ਨੂੰ ਬਹੁਤ ਮਸ਼ੱਕਤ ਕਰਨੀ ਪਵੇਗੀ। ਇਸੇ ਤਰ੍ਹਾਂ ਰਾਜਸਥਾਨ *ਚ ਵੈਕਸੀਨ ਦੀ ਬਰਬਾਦੀ ਦੀਆਂ ਖਬਰਾਂ ਨੂੰ ਪਹਿਲਾਂ ਤਾਂ ਗਲਤ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰਾ ਇਕ ਤੋਂ ਬਾਅਦ ਇਕ ਤੱਥ ਸਾਹਮਣੇ ਆਉਣ ਤੋਂ ਬਾਦ ਅਸ਼ੋਕ ਗਹਿਲੋਤ ਦੀ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ ਹਰਕਤ *ਚ ਆ ਗਈ।
ਇਸ ਪਾਸੇ ਗਹਿਲੋਤ ਵੈਕਸੀਨ ਦੀ ਵੰਡ ਨੂੰ ਲੈਕੇ ਇਲਜ਼ਾਮ ਲਾ ਰਹੇ ਸਨ ਅਤੇ ਟੀਕੇ ਦੀ ਕਮੀ ਦਾ ਰੋਣਾ ਰੋ ਰਹੇ ਸਨ ਅਤੇ ਦੂਜੇ ਪਾਸੇ ਬਿਨਾਂ ਵਰਤੋਂ *ਚ ਲਿਆਂਦੇ ਗਏ ਟੀਕੇ ਜਮੀਨ ਹੇਠਾਂ ਦੱਬੇ ਜਾ ਰਹੇ ਹਨ। ਇਸ ਘਟਨਾਕ੍ਰਮ ਨੇ ਕਾਂਗ੍ਰਸ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ।ਖੁਦ ਅਸ਼ੋਕ ਗਹਿਲੋਤ ਵੀ ਸਚਿਨ ਪਾਇਲਟ ਦੀ ਬਗਾਵਤ ਨੂੰ ਸ਼ਾਤ ਕਰਨ ਅਤੇ ਬਸਪਾ ਮੁਖੀ ਮਾਇਆ ਵਤੀ ਦੀਆਂ ਸਿਆਸੀ ਖੁਵਾਇਸ਼ਾਂ ਨਾਲ ਮੁਕਾਬਲਾ ਕਰਨ *ਚ ਹੀ ਆਪਣਾ ਜਿਆਦਾਤਰ ਸਮਾਂ ਬਤੀਤ ਕਰ ਰਹੇ ਹਨ।
ਇਸੇ ਕਾਰਨ ਮਹਾਂਮਾਰੀ *ਤੇ ਕਾਬੂ ਪਾਉਣ ਨਾਲ ਜੁੜੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਨੌਕਰਸ਼ਾਹੀ ਦੇ ਹੱਥਾਂ *ਚ ਹਨ। ਪਰ ਨੁਕਸਾਨ ਤਾਂ ਆਖ਼ਰ ਕਾਂਗ੍ਰਸ ਦਾ ਹੀ ਹੋ ਰਿਹਾ ਹੈ। ਇਨ੍ਹਾਂ ਦੋਹਾਂ ਸੂਬਿਆਂ *ਚ ਹੋਈਆਂ ਇਹਨਾਂ ਦੋਹਾਂ ਘਟਨਾਵਾਂ ਨੇ ਕਾਂਗ੍ਰਸ ਨੂੰ ਕਟਹਿਰੇ *ਚ ਖੜਾ ਕਰ ਦਿੱਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਦੀ ਅਗਵਾਈ ਕਰਨ ਵਾਲੇ ਇਸ ਸਮੱਸਿਆ ਨਲ ਕਿਵੇੇਂ ਨਜਿੱਠਦੇ ਹਨ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ,ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly