ਦਿੱਲੀ ਦੇ ਆਲੇ-ਦੁਆਲੇ ਮੋਰਚਿਆਂ ’ਚ ਕਿਸਾਨਾਂ ਦੀ ਰੌਣਕ ਵਧਣ ਲੱਗੀ

ਨਵੀਂ ਦਿੱਲੀ (ਸਮਾਜ ਵੀਕਲੀ): ਗਾਜ਼ੀਪੁਰ, ਸ਼ਾਹਜਹਾਂਪੁਰ, ਟਿਕਰੀ ਅਤੇ ਸਿੰਘੂ ਮੋਰਚਿਆਂ ’ਚ ਕਿਸਾਨ ਲਗਾਤਾਰ ਵੱਡੇ ਕਾਫਲਿਆਂ ’ਚ ਸ਼ਮੂਲੀਅਤ ਕਰ ਰਹੇ ਹਨ। ਅੰਬਾਲਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ’ਚ ਵੱਡਾ ਕਾਫ਼ਲਾ ਸਿੰਘੂ ਪਹੁੰਚਿਆ ਹੈ।  ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਗਿਣਤੀ ਹੋਰ ਵੀ ਵਧਣ ਦੀ ਉਮੀਦ ਹੈ। ਕਿਸਾਨ ਆਗੂ ਹਰਜੀਤ ਸਿੰਘ ਰਵੀ ਨੇ ਦੱਸਿਆ ਕਿ ਹੁਣ ਮੋਰਚਿਆਂ ਵਿੱਚ ਰੌਣਕ ਵਧੀ ਹੈ ਤੇ ਸਿੰਘੂ ਮੋਰਚੇ ’ਤੇ ਲੰਗਰਾਂ ਵਿੱਚ ਕਿਸਾਨਾਂ ਦਾ ਇਕੱਠ ਦੇਖਿਆ ਜਾ ਸਕਦਾ ਹੈ।

ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਉੱਤਰਾਖੰਡ ਤੇ ਉੁੱਤਰ ਪ੍ਰਦੇਸ਼ ਤੋਂ ਕਿਸਾਨਾਂ ਨੇ ਚਾਲੇ ਪਾਏ ਹੋਏ ਹਨ। ਲਖੀਮਪੁਰ ਖੀਰੀ ਤੇ ਪੀਲੀਭੀਤ ਦੇ ਕਿਸਾਨਾਂ ਨੇ ਤਿਆਰੀ ਵਿੱਢ ਦਿੱਤੀ ਹੈ। ਟਿਕਰੀ ਬਾਰਡਰ ਬਾਰੇ ਰਾਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਉੱਥੇ ਪੰਜਾਬ ਤੇ ਹਰਿਆਣਾ ਤੋਂ ਕਿਸਾਨਾਂ ਨੇ ਸ਼ਿਰਕਤ ਕਰਨ ਲਈ ਜਥੇ ਭੇਜੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleQueen delighted as Prince Harry, Meghan announce birth of baby girl
Next articleਖੜਗੇ ਕਮੇਟੀ ਇਸੇ ਹਫ਼ਤੇ ਸੌਂਪ ਸਕਦੀ ਹੈ ਰਿਪੋਰਟ