ਪ੍ਰਿਯੰਕਾ ਵੱਲੋਂ ਮਲਿਆਲਮ ਭਾਸ਼ਾ ਬਾਰੇ ਹਸਪਤਾਲ ਦਾ ਹੁਕਮ ਨਸਲੀ ਕਰਾਰ

(ਸਮਾਜ ਵੀਕਲੀ): ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਜੀਬੀ ਪੰਤ ਇੰਸਟੀਚਿਊਟ (ਦਿੱਲੀ) ਦੇ ਹੁਕਮਾਂ ਉਤੇ ਚਿੰਤਾ ਜ਼ਾਹਿਰ ਕੀਤੀ ਜਿੱਥੇ ਨਰਸਾਂ ਨੂੰ ਸਿਰਫ਼ ਹਿੰਦੀ ਤੇ ਅੰਗਰੇਜ਼ੀ ਵਿਚ ਗੱਲ ਕਰਨ ਲਈ ਕਿਹਾ ਗਿਆ ਸੀ। ਅਜਿਹਾ ਨਾ ਕਰਨ ’ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ। ਪ੍ਰਿਯੰਕਾ ਨੇ ਇਸ ਹੁਕਮ ਨੂੰ ਨਸਲੀ ਕਰਾਰ ਦਿੰਦਿਆਂ ਕਿਹਾ ਸੀ ਕਿ ਇਹ ਦੇਸ਼ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਦਾ ਘਾਣ ਹੈ। ਉਨ੍ਹਾਂ ਮਲਿਆਲੀ ਵਿਚ ਟਵੀਟ ਕਰਦਿਆਂ ਕਿਹਾ ਕਿ ਮਲਿਆਲੀ ਨਰਸਾਂ ਜਾਨ ਜੋਖ਼ਮ ਵਿਚ ਪਾ ਕੇ ਲੋਕਾਂ ਨੂੰ ਬਚਾ ਰਹੀਆਂ ਹਨ ਤੇ ਇਹ ਹੁਕਮ ਬੇਇੱਜ਼ਤੀ ਕਰਨ ਦੇ ਬਰਾਬਰ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਬਲੂ ਟਿੱਕ ਬਾਰੇ ਫ਼ਿਕਰਮੰਦ, ਵੈਕਸੀਨ ਬਾਰੇ ਲੋਕ ਆਪ ਸੋਚਣ: ਰਾਹੁਲ ਗਾਂਧੀ
Next articleHouthis launch drone attack on Saudi air base