ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ’ਤੇ ਕਬਜ਼ਾ

ਕਾਬੁਲ (ਸਮਾਜ ਵੀਕਲੀ): ਤਾਲਿਬਾਨ ਨੇ ਉੱਤਰੀ, ਪੱਛਮੀ ਤੇ ਦੱਖਣੀ ਅਫ਼ਗ਼ਾਨਿਸਤਾਨ ਦੇ ਬਹੁਤੇ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ ਤੇ ਉਹ ਸਿਰਫ਼ ਰਾਜਧਾਨੀ ਕਾਬੁਲ ਤੋਂ ਸਿਰਫ਼ 11 ਕਿਲੋਮੀਟਰ ਦੱਖਣ ਵਿੱਚ ਸਰਕਾਰੀ ਫੌਜਾਂ ਨਾਲ ਜੰਗ ਕਰ ਰਹੇ ਹਨ। ਤਾਲਿਬਾਨ ਨੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ਼ ਉਪਰ ਵੀ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ਦੇ ਦੱਖਣ ਵਿੱਚ ਵਸੇ ਸੂਬੇ ਲੋਗਾਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਤਾਲਿਬਾਨ ਨੂੰ ਆਪਣੇ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਹੈ, ਜਿਸ ਦਾ ਹਾਲੇ ਤੱਕ ਅਤਿਵਾਦੀਆਂ ਉਪਰ ਕੋਈ ਅਸਰ ਨਹੀਂ ਹੋਇਆ।

ਇਸ ਦੌਰਾਨ ਤਾਲਿਬਾਨ ਨੇ ਕੰਧਾਰ ਵਿੱਚ ਰੇਡੀਓ ਸਟੇਸ਼ਨ ’ਤੇ ਕਬਜ਼ਾ ਕਰਕੇ ਉਸ ਦਾ ਨਾਮ ਵਾਇਸ ਆਫ ਸਰੀਆ ਰੱਖ ਦਿੱਤਾ ਹੈ। ਇਸ ਵਿੱਚ ਸਾਰੇ ਮੁਲਾਜ਼ਮ ਮੌਜੂਦ ਹਨ। ਉਹ ਖ਼ਬਰਾਂ, ਸਿਆਸੀ ਵਿਸ਼ਲੇਸ਼ਨ ਕਰਨ ਤੋਂ ਇਲਾਵਾ ਕੁਰਾਨ ਦੀਆਂ ਆਇਤਾਂ ਪੜ੍ਹਨਗੇ। ਲੱਗਦਾ ਹੈ ਕਿ ਹੁਣ ਸਟੇਸ਼ਨ ਤੋਂ ਗੀਤ ਸੰਗੀਤ ਦਾ ਪ੍ਰੋਗਰਾਮ ਨਹੀਂ ਹੋਵੇਗਾ। ਉਧਰ ਤਲਿਬਾਨ ਦੇ ਦਿਨ ਪ੍ਰਤੀ ਦਿਨ ਵਧਦੇ ਪ੍ਰਭਾਵ ਕਾਰਨ ਅਮਰੀਕੀ ਡਿਪਲੋਮੇਟਾਂ ਤੇ ਉਨ੍ਹਾਂ ਦੇ ਹਜ਼ਾਰਾਂ ਅਫ਼ਗ਼ਾਨ ਸਹਿਯੋਗੀਆਂ ਨੂੰ ਹਵਾਈ ਜਹਾਜ਼ਾਂ ਰਾਹੀਂ ਕੱਢਣ ਦੌਰਾਨ ਸੁਰੱਖਿਆ ਲਈ ਅਮਰੀਕੀ ਫੌਜ ਦੀਆਂ ਟੁਕੜੀਆਂ ਕਾਬੁਲ ਪੁੱਜ ਗਈਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਦਾਖਲੇ ਲਈ ਸੋਮਵਾਰ ਤੋਂ ਦਿਖਾਉਣੀ ਪਵੇਗੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਜਾਂ ਕਰੋਨਾ ਟੀਕਾਕਰਨ ਸਰਟੀਫਿਕੇਟ
Next articleਨਾਕੇ ’ਤੇ ਰੋਕਣ ਮਗਰੋਂ ਨੌਜਵਾਨ ਨੇ ਥਾਣੇਦਾਰ ’ਤੇ ਕਾਰ ਚੜ੍ਹਾਈ