ਯੂਥ ਸਪੋਰਟਸ ਕਲੱਬ ਜੈਨਪੁਰ ਵੱਲੋਂ 5 ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

ਕੈਪਸ਼ਨ-ਯੂਥ ਸਪੋਰਟਸ ਕਲੱਬ ਜੈਨਪੁਰ ਵੱਲੋਂ 5 ਰੋਜਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਬੂਲਪੁਰ ਦੀ ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਵਾਸੀ ਭਾਰਤੀ ਕਿਰਪਾਲ ਸਿੰਘ ਤੇ ਸਰਪੰਚ ਰੌਣਕ ਸਿੰਘ ਤੇ ਹੋਰ
  • ਫਾਈਨਲ ਮੈਚ ਬੂਲਪੁਰ ਦੀ ਟੀਮ ਨੇ ਜਿੱਤਿਆ
  • ਬੂਲਪੁਰ ਟੀਮ ਨੇ 8100 ਰੁਪਏ ਦੀ ਇਨਾਮੀ ਰਾਸ਼ੀ ਤੇ ਟੂਰਨਾਮੈਂਟ ਦੀ ਓਵਰ ਆਲ ਟ੍ਰਾਫੀ ਆਪਣੇ ਨਾਂ ਕੀਤੀ
  • ਗੁਰਜੀਤ ਸਿੰਘ ਕਾਕਾ ਬਣੇ ਮੈਨ ਆਫ ਦਾ ਮੈਚ

ਕਪੂਰਥਲਾ , ਸਮਾਜ ਵੀਕਲੀ (ਕੌੜਾ)- ਯੂਥ ਸਪੋਰਟਸ ਕਲੱਬ ਜੈਨਪੁਰ ਵੱਲੋਂ 5 ਰੋਜਾ ਕ੍ਰਿਕਟ ਟੂਰਨਾਮੈਂਟ ਜੈਨਪੁਰ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਰ ਕੁੱਲ 26 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਅੱਜ ਪੰਜਵੇ ਤੇ ਅੰਤਿਮ ਦਿਨ ਫਾਈਨਲ ਮੈਚ ਜੈਨਪੁਰ ਤੇ ਬੂਲਪੁਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਟਾਸ ਜਿੱਤ ਕੇ ਜੈਨਪੁਰ ਦੀ ਟੀਮ ਨੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਜਿਸ ਵਿੱਚ ਬੂਲਪੁਰ ਦੀ ਟੀਮ ਨੇ ਪਹਿਲਾ ਖੇਡਦੇ ਹੋਏ 8 ਓਵਰਾਂ ਵਿਚ 110 ਸਕੋਰ ਬਣਾਏ ਜਵਾਬ ਵਿਚ ਜੈਨਪੁਰ ਦੀ ਟੀਮ 60 ਸਕੋਰ ਬਣਾ ਕੇ ਆਊਟ ਹੋ ਗਈ। ਬੂਲਪੁਰ ਨੇ 50 ਸਕੋਰ ਨਾਲ ਮੈਚ ਜਿੱਤ ਕੇ 8100 ਰੁਪਏ ਦੀ ਇਨਾਮੀ ਰਾਸ਼ੀ ਤੇ ਟੂਰਨਾਮੈਂਟ ਦੀ ਓਵਰ ਆਲ ਟ੍ਰਾਫੀ ਆਪਣੇ ਨਾਂ ਕੀਤੀ। ਗੁਰਜੀਤ ਸਿੰਘ ਕਾਕਾ ਮੈਨ ਆਫ ਦੀ ਮੈਚ ਰਹੇ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਵਾਸੀ ਭਾਰਤੀ ਕਿਰਪਾਲ ਸਿੰਘ ਨੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਪੰਚ ਰੌਣਕ ਸਿੰਘ ਨੇ ਸ਼ਿਰਕਤ ਕੀਤੀ। ਜੇਤੂ ਟੀਮ ਤੇ ਉਪ ਜੇਤੂ ਟੀਮ ਨੂੰ ਸਨਮਾਨਿਤ ਕਰਨ ਉਪਰੰਤ ਮੁੱਖ ਮਹਿਮਾਨ ਕਿਰਪਾਲ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਵਿਰਸੇ ਦਾ ਹਿੱਸਾ ਨੇ ,ਇਹਨਾਂ ਨੂੰ ਖੇਡ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ । ਉਹਨਾਂ ਨੇ

ਯੂਥ ਸਪੋਰਟਸ ਕਲੱਬ ਜੈਨਪੁਰ ਦੇ ਪ੍ਰਬੰਧਕਾਂ ਤੇ ਜੇਤੂ ਟੀਮ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।ਅੰਤ ਵਿੱਚ ਸਰਪੰਚ ਰੌਣਕ ਸਿੰਘ ਨੇ
ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਅਨੂਪ ਸਿੰਘ ,ਬਲਬੀਰ ਸਿੰਘ,ਯਸ਼ਪਾਲ ਸਿੰਘ ਲਾਡੀ, ਹਰਦੀਪ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ, ਪਿਆਰਾ ਸਿੰਘ ਪੰਚ,ਬਲਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ
Next articleਅਰਜ਼