ਜਲੰਧਰ (ਸਮਾਜ ਵੀਕਲੀ)- “ਰੰਗ ਚੜ੍ਹਿਆ ਤੇਰੇ ਸੰਵਿਧਾਨ ਦਾ” ਗੀਤ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ.) ਪੰਜਾਬ ਅਤੇ ਸੰਤ ਡਾ. ਲਸ਼ਮਣ ਦਾਸ ਜੀ ਵਲੋਂ ਸਾਂਝੇ ਤੌਰ ਤੇ ਸੰਗਤਾਂ ਦੀ ਹਾਜ਼ਰੀ ਚ ਰਿਲੀਜ਼ ਕੀਤਾ ਗਿਆ. ਇਹ ਗੀਤ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਸਾਹਿਬ ਜੀ ਦੀ ਸ਼ਾਨ ਵਿੱਚ ਗਾਇਆ ਗਿਆ ਹੈ. ਗਾਇਕਾਂ ਕੌਰ ਸਿਸਟਰਜ਼ ਵਲੋਂ ਗਾਏ ਗੀਤ ‘ਕੀ ਸੀ ਸਾਡਾ ਹਾਲ ਅਤੇ ਹਥਿਆਰ’ ਸੰਗਤਾਂ ਵਲੋਂ ਬਹੁਤ ਪਸੰਦ ਕੀਤੇ ਗਏ. ਇਨ੍ਹਾਂ ਗੀਤਾ ਦੀ ਸਫ਼ਲਤਾ ਨੂੰ ਦੇਖਦੇ ਹੋਏ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ, ਹਰਮੀਤ ਕੌਰ ਵਲੋਂ ਇਕ ਹੋਰ ਗੀਤ ਰਿਕਾਰਡਿੰਗ ਕੀਤਾ ਗਿਆ ‘ਰੰਗ ਚੜ੍ਹਿਆ ਤੇਰੇ ਸੰਵਿਧਾਨ ਦਾ’, ਜਿਸ ਨੂੰ ਕੌਲ ਸਟਾਰ ਕੰਪਨੀ ਅਤੇ ਪੰਮਾ ਬਖਲੋਰੀਆ ਵਲੋਂ ਪੇਸ਼ ਕੀਤਾ ਗਿਆ ਹੈ.
ਇਹਨਾਂ ਤਿੰਨਾਂ ਗੀਤਾਂ ਨੂੰ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਵਾਲੇ ਵਲੋਂ ਲਿਖਿਆ ਗਿਆ ਹੈ, ਇਸ ਗੀਤ ਦਾ ਮਿਊਜ਼ਿਕ ਪ੍ਰਸ਼ੋਤਮ ਬੰਗੜ ਵਲੋਂ ਤਿਆਰ ਕੀਤਾ ਗਿਆ ਹੈ. ਇਸ ਦੀ ਵੀਡੀਓ ਹਰਨੇਕ ਜੀ ਵਲੋਂ ਤਿਆਰ ਕੀਤੀ ਗਈ ਹੈ. ਇਸ ਗੀਤ ਲਈ ਸਹਿਯੋਗ ਬਾਬਾ ਸਾਧੂ ਸ਼ਾਹ ਜੀ ਕਟਾਰੀਆਂ, ਰਣਜੀਤ ਬੰਗਾ, ਚਾਂਦੀ ਥੰਮਣਵਾਲੀਆਂ, ਪਰਮਜੀਤ ਕਲੇਰ, ਗੁਰਪ੍ਰੀਤ ਰਲ੍ਹ ਸੰਸਥਾ ਪੁੱਤ ਰਵਿਦਾਸ ਗੁਰੂ ਦੇ (ਰਜਿ.) ਪੰਜਾਬ, ਪ੍ਰਧਾਨ ਰਮਨ ਮਾਹੀ ਅੰਬੇਡਕਰ ਟਾਇਗਰ ਫੋਰਸ (ਪੰਜਾਬ) ਜਲੰਧਰ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਪੰਛੀ ਡੱਲੇਵਾਲੀਆ, ਭੀਮ ਮੱਤੇਵਾੜੀਆ, ਗੁਰਜੀਤ ਸਿੰਘ ਮੋਰਾਂਵਾਲੀ ਦਾ ਹੈ.
ਜਲਦ ਹੋਰ ਆਉਣ ਵਾਲੇ ਗੀਤ ਜਾਗੋ ਆਈ ਆ, ਝੰਡਾ ਝੂਲਦਾ, ਦੁਬਈ, ਆਦਿ ਗੀਤਾਂ ਨੂੰ ਵੀ ਕੌਰ ਸਿਸਟਰਜ਼ ਵਲੋਂ ਆਪਣੀਆਂ ਅਵਾਜਾਂ ਵਿੱਚ ਗਾ ਕੇ ਰਿਲੀਜ਼ ਕੀਤਾ ਜਾਵੇਗਾ. ਇਸ ਮੌਕੇ ਸੰਤ ਬਾਬਾ ਕੁਲਵੰਤ ਰਾਮ ਜੀ, ਸੰਤ ਡਾ. ਲਸ਼ਮਣ ਦਾਸ ਜੀ ਭਰੋਮਜਾਰਾ, ਗਿਆਨੀ ਉਂਕਾਰ ਸਿੰਘ ਜੀ, ਉਤਮ ਚੰਦ ਜੱਸਲ, ਕੁਲਦੀਪ ਸਿੰਘ ਝਿਗੜਾ ਆਦਿ ਹਜਾਰ ਸਨ.
ਗੀਤ ਸੁਣਨ ਲਈ ਹੇਠ ਫੋਟੋ ‘ਤੇ ਕਲਿੱਕ ਕਰੋ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly