ਸਮਾਜ ਵੀਕਲੀ
ਜੋ ਮੋਹਰੇ ਬੋਲ ਜਾਂਦਾ ਉਸ ਤੋ ਕੋਹਾ ਦੂਰ ਭੱਜਦੇ ਨੇ
ਜਿਸ ਤੇ ਜ਼ੋਰ ਚੱਲ ਜਾਂਦਾ ਉਸ ਤੇ ਚਲਾਉਦੇ ਨੇ ਲੋਕ
ਪਿਆਰ ਪਿਉਰ ਕੇਸਾ ਇਹ ਕਾਹਦੇ ਖੂਨ ਦੇ ਰਿਸ਼ਤੇ ਨੇ
ਨੇੜੇ ਜਾਈਏ ਤਾ ਖਾਲੀ ਬਸ ਦੂਰੋ ਚੰਗੇ ਦਿਸਦੇ ਨੇ
ਜੋ ਤਰੱਕੀਆ ਕਰ ਜਾਂਦਾ ਉਸਨੂੰ ਥੱਲੇ ਲਾਉਦੇ ਨੇ ਲੋਕ
ਜਿਸ ਤੇ ਜ਼ੋਰ ਚੱਲ ਜਾਂਦਾ ਉਸ ਤੇ ਚਲਾਉਦੇ ਨੇ ਲੋਕ
1
ਆ ਵੀ ਕਰਕੇ ਉਹ ਵੀ ਕਰਕੇ ਹੀ ਚੰਗੇ ਲੱਗਾਗੇ
ਕਹਿੰਦੇ ਫੇਰ ਹੀ ਤਾ ਕਿਸੇ ਭੋਲੇ ਭਾਲੇ ਨੂੰ ਠੱਗਾਗੇ
ਬਸ ਆਪਣੇ ਮਤਲਬ ਲਈ ਭੱਜੇ ਭੱਜੇ ਆਉਂਦੇ ਨੇ ਲੋਕ
ਜਿਸ ਤੇ ਜ਼ੋਰ ਚੱਲ ਜਾਂਦਾ ਉਸ ਤੇ ਚਲਾਉਦੇ ਨੇ ਲੋਕ
2
ਜਿਸਨੇ ਵੇਖੀ ਹੁੰਦੀ ਗਰੀਬੀ ਉਹ ਅੋਕਾਤ ਵਿੱਚ ਰਹਿੰਦਾ ਏ
ਹੀਰੇ ,ਸੋਨੇ ,ਚਾਦੀ ਨਾਲ ਉਸਨੂੰ ਕੋਈ ਫਰਕ ਨਾ ਪੈਂਦਾ ਏ
ਚੋਰੀਆ,ਠੱਗੀਆ ਕਰਕੇ ਰੈਪੀ ਵੱਡੇ ਅਖਵਾਉਦੇ ਨੇ ਲੋਕ
ਜਿਸ ਤੇ ਜ਼ੋਰ ਚੱਲ ਜਾਂਦਾ ਉਸ ਤੇ ਚਲਾਉਦੇ ਨੇ ਲੋਕ
3
ਨੇਕੀ ਕਰਕੇ ਵੀ ਕਈ ਵਾਰ ਪਛਤਾਉਣਾ ਪੈਂਦਾ ਏ
ਕਲਯੁਗ ਵਿੱਚ ਦੋਸਤਾ ਕੱਲੇ ਹੀ ਰੋਣਾ ਪੈਂਦਾ ਏ
ਜਦ ਮਤਲਬ ਨਿਕਲ ਜਾਂਦਾ ਫੇਰ ਨਾ ਬਲਾਉਦੇ ਨੇ ਲੋਕ
ਜਿਸ ਤੇ ਜ਼ੋਰ ਚੱਲ ਜਾਂਦਾ ਉਸ ਤੇ ਚਲਾਉਦੇ ਨੇ ਲੋਕ
4
ਜਿਸ ਰਾਹ ਤੋਰਿਆ ਉਹਨਾਂ ਉਸ ਰਾਹ ਚੱਲਦੇ ਰਹੇ
ਬੜੀਆਂ ਗੱਲਾਂ ਜਿਹੜੇ ਕਰਦੇ ਸੀ ਇੱਕ ਨਾ ਗੱਲ ਤੇ ਰਹੇ
ਹੁਣ ਸਮਝ ਆ ਗਈ ਏ ਸਾਥੋ ਕੀ ਚਾਹੁੰਦੇ ਨੇ ਲੋਕ
ਜਿਸ ਤੇ ਜ਼ੋਰ ਚੱਲ ਜਾਂਦਾ ਉਸ ਤੇ ਚਲਾਉਦੇ ਨੇ ਲੋਕ
ਰੈਪੀ ਰਾਜੀਵ
ਫ਼ਗਵਾੜਾ.9501001070
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly