ਨਕਲਾ…

ਰੈਪੀ ਰਾਜੀਵ

ਸਮਾਜ ਵੀਕਲੀ

ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ
ਵੇਖ ਕੇ ਦੂਜਿਆਂ ਨੂੰ ਹੋਕੇ ਭਰ ਸਕਦੇ
ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ

ਉਪਰ ਵਾਲੇ ਮੌਕਾ ਵੇਖ ਕੇ ਫਾਇਦਾ ਲੈ ਜਾਂਦੇ
ਥੱਲੇ ਵਾਲੇ ਆਪਣੇ ਹੱਕਾਂ ਲਈ ਲੜ ਸਕਦੇ
ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ

ਬੋਲ ਨੂੰ ਪਗਾਉਦਾ ਵੇਖਿਆ ਕੋਈ ਟਾਵਾਂ ਟਾਵਾਂ
ਬਹੁਤੇ ਰਿਸ਼ਤੇ ਕਿੱਥੇ ਸਿਰੇ ਨੇ ਚੜ ਸਕਦੇ
ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ

ਦਿਖਾਵੇ ਸਾਰੇ ਕਰਦੇ ਰੈਪੀ ਜਾਣਦਾ ਚੰਗੀ ਤਰਾਂ
ਵਕਤ ਪਵੇ ਇਹ ਕਿੱਥੇ ਕਿਸੇ ਲਈ ਲੜ ਸਕਦੇ
ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ

ਜੋ ਅਜੇ ਖੁਦ ਨੂੰ ਹੀ ਨਾ ਪੜ ਸਕੇ
ਉਹ ਭਲਾ ਰੈਪੀ ਤੈਨੂੰ ਕਿੱਥੋ ਪੜ ਸਕਦੇ
ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ

ਰੈਪੀ ਤੇਰੇ ਜਿਹਾ ਕਿੱਥੇ ਕਿਸੇ ਨੇ ਬਣ ਜਾਣਾ
ਤੈਨੂੰ ਤਾ ਇਹ ਸਿਰਫ ਵੇਖ ਵੇਖ ਸੜ ਸਕਦੇ.
ਨਕਲਾ ਵਾਲੇ ਨਕਲਾ ਹੀ ਬਸ ਕਰ ਸਕਦੇ

ਰੈਪੀ ਰਾਜੀਵ

ਫ਼ਗਵਾੜਾ.9501001070

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲੇ ਕਾਨੂੰਨ
Next articleਲੋਕ …