ਸਮਾਜ ਵੀਕਲੀ
ਆਪਣੇ ਹੀ “ਮਨ ਕੀ ਬਾਤ” ਹੈ ਕਰਦਾ,
ਆਵਾਮ ਦੀ ਬਾਤ ਨਾ, ਰਤਾ ਵੀ ਸੁਣੇ ਕੋਈ।
ਮਹਿੰਗਾਈ ਵੀ ਅਸਮਾਨੀ ਚੜ੍ਹ ਬਹਿਗੀ,
ਹਰ ਵਰਗ ਹੀ ਏਥੇ, ਜਾਂਦਾ ‘ਏ ਰੋਈ।
ਫੁੱਟਪਾਥਾਂ ਤੇ ਬਾਲ ਨਿਆਣੇ ਰੁਲਦੇ,
ਉਹਨਾਂ ਦੀ ਕੌਣ ਸੁਣਦੈ ਅਰਜ਼ੋਈ।
ਬੁੱਤ ਨੇ ਸਿਰਫ਼ ਬੁੱਤ ਹੀ ਹੈਨ ਬਣਾਏ,
ਵੇਖ ਕੇ ਦੁਨੀਆਂ, ਬੜੀ ਦੰਗ ਹੈ ਹੋਈ।
ਜਨਤਾ ਨੂੰ ਬੁੱਧੂ ਬਣਾਉਣ ਵਾਲਿਆ,
ਇਹ ਦੱਸ ਕਿਥੋਂ ਤੈਨੂੰ ਮਿਲੂਗੀ ਢੋਈ ?
ਜੁਮਲੇ ਨਵੇਂ ਤੋਂ ਨਵੇਂ ਸੁਣ-ਸੁਣ ਅੱਕ ਗਏ,
ਤੁਸੀਂ ਸ਼ਰਮ ਦੀ ਲਾਹ ਰੱਖੀ ‘ਏ ਲੋਈ।
ਸੱਚੇ ਰਾਜੇ ਪਰਜਾ ਲਈ ਮਰ – ਮਿੱਟ ਜਾਂਦੇ,
ਐਪਰ ਏਥੇ ਦੁਨੀਆਂ ਨਿੱਤ ਜਾਂਦੀ ‘ਏ ਮੋਈ।
‘ਅਟਵਾਲ’ ਨਿਮਾਣਾ ਸੱਚ ਪਿਆ ਬੋਲਦਾ,
ਜ਼ਰਾ ਵੀ ਝੂਠੀ ਨਾ, ਕੋਈ ਗੱਲ ਪਰੋਈ।
ਕਰਨੈਲ ਅਟਵਾਲ
ਸੰਪਰਕ : 75082- 75052
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly