ਮਾਂ ਨਜ਼ਰ ਨਾ ਆਉਂਦੀ….

ਸਤਵੰਤ ਕੌਰ ਸੁੱਖੀ

ਸਮਾਜ ਵੀਕਲੀ

ਮੇਰੇ ਦਿਲ ਦੇ ਚਾਅ ਅੱਜ ਸਾਰੇ ਹੀ ਰਹਿ ਗਏ ਅਧੂਰੇ ਨੀ
ਤੇਰੇ ਬਾਝੋਂ ਅੰਮੀਏ ਮੈਨੂੰ ਹਰ ਕੋਈ ਘੂਰੇ ਨੀ
ਸੁੰਨੇ -ਸੁੰਨੇ ਲੱਗਦੇ ਨੇ ਅੱਜ ਮਹਿਲ ਮੁਨਾਰੇ ਨੀ
ਮਾਂ ਨਜ਼ਰ ਨਹੀਂ ਆਉਂਦੀ ਹੋਰ ਤਾਂ ਦਿਸਦੇ ਸਾਰੇ ਨੀ……..

ਬਾਬੁਲ ਨੂੰ ਕੀ ਦੱਸਾਂ ਓਹ ਤਾਂ ਖ਼ੁਦ ਵੀ ਟੁੱਟ ਗਿਆ ਨੀ
ਤੇਰੇ ਬਿਨ ਤਾਂ ਅੰਮੀਏ ਸਾਡਾ ਹਰ ਚਾਅ ਮੁੱਕ ਗਿਆ ਨੀ
ਫੋਟੋ ਤੇਰੀ ਤੱਕ ਕੇ ਹੰਝੂ ਡਿੱਗਦੇ ਖਾਰੇ ਨੀ
ਮਾਂ ਨਜ਼ਰ ਨਹੀਂ ਆਉਂਦੀ ਹੋਰ ਤਾਂ ਦਿਸਦੇ ਸਾਰੇ ਨੀ……

ਰਿਸ਼ਤੇ ਨਾਤੇ ਮਤਲਬ ਦੇ ਕੋਈ ਦਰਦ ਵੰਡਾਉਂਦਾ ਨੀ
ਰੋਟੀ ਦਾ ਟੁੱਕ ਤੇਰੇ ਬਿਨ ਕੋਈ ਮੁੱਖ ਨੂੰ ਲਾਉਂਦਾ ਨੀ
ਗ਼ਮ ਦੇ ਬੱਦਲ ਦਿਲ ਦੇ ਉੱਤੇ ਛਾ ਗਏ ਭਾਰੇ ਨੀ
ਮਾਂ ਨਜ਼ਰ ਨਹੀਂ ਆਉਂਦੀ ਹੋਰ ਤਾਂ ਦਿਸਦੇ ਸਾਰੇ ਨੀ……

ਤੇਰੇ ਬਿਨ ਤਾਂ ਅੰਮੀਏ ਗਲੀਆਂ ਹੋ ਗਈਆਂ ਸੁੰਨੀਆਂ ਨੀ
ਮੈਂ ਅੰਦਰ ਵੜਕੇ ਰੋਵਾਂ ਦੇਖਕੇ ਤੇਰੀਆਂ ਚੁੰਨੀਆਂ ਨੀ
ਸੁੱਖੀ”ਸੋਚੇ ਰੱਬ ਨੇ ਆਹ ਕੀ ਕਹਿਰ ਗੁਜ਼ਾਰੇ ਨੀ
ਮਾਂ ਨਜ਼ਰ ਨਹੀਂ ਆਉਂਦੀ ਹੋਰ ਤਾਂ ਦਿਸਦੇ ਸਾਰੇ ਨੀ…….

ਸਤਵੰਤ ਕੌਰ ਸੁੱਖੀ।
ਪਿੰਡ-ਭਾਦਲਾ ਨੀਚਾ।

(81468-84115)

Previous articleਮਨ ਕੀ ਬਾਤ
Next articleਅਸੀਂ ਕਾਲੇ ਦਿਨ ਮਨਾਵਾਂਗੇ…