ਬਿਜਲੀ ਉਪਭੋਗਤਾਵਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਾਂਗਾ — ਇੰਜ. ਗੁਰਨਾਮ ਬਾਜਵਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਪੂਰਥਲਾ ਸਿਟੀ -1 ਦਫ਼ਤਰ ਵਿਖੇ ਐੱਸ ਡੀ ਓ ਦੇ ਖਾਲੀ ਪਏ ਆਹੁਦੇ ਉੱਤੇ ਅੱਜ ਕਰਤਾਰਪੁਰ ਸਿਟੀ – 2 ਤੋਂ ਬਦਲ ਕੇ ਆਏ ਐੱਸ ਡੀ ਓ ਇੰਜ. ਗੁਰਨਾਮ ਸਿੰਘ ਬਾਜਵਾ ਨੇ ਆਪਣਾ ਚਾਰਜ ਸੰਭਾਲਿਆ ਅਤੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਉਹ ਉਪਭੋਗਤਾਵਾਂ ਦੀਆਂ ਮੰਗਾਂ ਅਤੇ ਹੋਰ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨਗੇ।
ਇਸ ਤੋਂ ਪਹਿਲਾਂ ਸਿਟੀ — 1 ਦਫਤਰ ਦੇ ਸਮੂਹ ਸਟਾਫ ਵਲੋਂ ਇੰਜ. ਗੁਰਨਾਮ ਸਿੰਘ ਬਾਜਵਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇੰਜ ਰਮੇਸ਼ ਚੰਦਰ, ਇੰਜ ਸੁਖਦੇਵ ਸਿੰਘ ਸਹੋਤਾ,ਜੂਨੀਅਰ ਇੰਜੀਨੀਅਰ ਅਸ਼ੋਕ ਕੁਮਾਰ,ਸ਼ਿਵ ਕੁਮਾਰ,ਸੁਖਵਿੰਦਰ ਸਿੰਘ,ਪਰਮਜੀਤ ਕੁਮਾਰ, ਪਲਵਿੰਦਰ ਸਿੰਘ, ਸਰਵ ਮਿੱਤਰ,ਗੁਰਵਿੰਦਰ ਸਿੰਘ, ਅਮਰਪ੍ਰੀਤ ਸਿੰਘ,ਕਨਿਕਾ ਅਗਰਵਾਲ, ਪ੍ਰਵੀਨ ਬਾਲਾ,ਰਮਨਪ੍ਰੀਤ ਕੌਰ,ਸੁਨੀਤਾ ਸ਼ਰਮਾ,ਇੰਜ ਤਰਲੋਕ ਸਿੰਘ ਕਾਲਾ ਸੰਘਿਆਂ, ਰਾਜ ਕੁਮਾਰ ਕਪੂਰਥਲਾ, ਪ੍ਰਭਦੀਪ ਚੋਪੜਾ, ਨਵਦੀਪ ਸਿੰਘ,ਸਵਿਤਾ ਅਰੋੜਾ, ਕਮਲ ਕੁਮਾਰ,ਰਾਜਵਿੰਦਰ ,ਗੁਰਮੇਲ ਸਿੰਘ ਲਾਇਨਮੇਨ, ਜਸਵੀਰ ਸਿੰਘ,ਜਤਿੰਦਰ ਪਾਲ,ਦੀਪਕ ਕੁਮਾਰ,ਰਜਿੰਦਰ ਸਿੰਘ,ਮਨੀਸ਼ ਕੁਮਾਰ ਅਤੇ ਅਮਰ ਅਟਵਾਲ ਆਦਿ ਨੇ ਇੰਜ ਗੁਰਨਾਮ ਸਿੰਘ ਬਾਜਵਾ ਦਾ ਸਵਾਗਤ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly