ਸ਼ਹਿਰ ਮੇਰੇ ਵਿੱਚ ਨਿੱਤ ਛੱਪਦੀ ਏ
ਬੇਦਰਦੀ ਅਖਬਾਰ
ਇੱਕ ਇੱਕ ਸ਼ਬਦ ਵਿਕਾਊ ਲੱਗਦਾ
ਵਿੱਕੇ ਜੀਓਂ ਪੱਤਰਕਾਰ
ਮੁੱਖ ਪੰਨਾ ਲਾਸ਼ਾਂ ਨਾਲ ਭਰਿਆ
ਮੌਤਾਂ ਦੀ ਭਰਮਾਰ
ਗਰਮਾ ਗਰਮ ਵਿਕੇਂਦੀਆਂ ਖਬਰਾਂ
ਨਿੱਤ ਮਸਾਲੇਦਾਰ
ਪੂੁੰਜੀਵਾਦ ਦੀ ਚੜੵਤ ਹੈ ਦਿਸਦੀ
ਲੋਕਤੰਤਰ ਬਿਮਾਰ
ਲੋਕਾਂ ਨੂਂੰ ਹੀ ਲੁੱਟ ਕੇ ਖਾ ਰਹੀ
ਲੋਕਾਂ ਦੀ ਸਰਕਾਰ
ਅਧਨੰਗੀਆਂ ਤਸਵੀਰਾਂ ਛੱਪਦੀਆਂ
ਜਿਸਮ ਦਾ ਜਿਵੇ ਬਜ਼ਾਰ
ਤੰਤਰਿਕ ਬਾਬਿਆਂ ਦੀ ਮਸ਼ਹੂਰੀ
ਲੋਟੂ ਵਣਜ ਵਿਓਪਾਰ
ਨਿਰਪੱਖ ਨਜ਼ਰ ਨਾ ਆਵੇ ਕੁੱਝ ਵੀ
ਮਜੵਬਾਂ ਦੇ ਉਪਕਾਰ
ਸਹਿਣਸ਼ੀਲਤਾ ਫਿਰੇ ਗੁਆਚੀ
ਹਰ ਪਾਸੇ ਤਕਰਾਰ
ਫਰਜ਼ਾਂ ਦੀ ਅੱਜ ਫੀਸ ਮੰਗਦੇ
ਉਚੇ ਅਹੁਦੇਦਾਰ
ਗੁਨਾਹ ਰੰਗੇ ਕਾਗਜ਼ ਦੇ ਪਰਚੇ
ਵਿੱਕਦੇ ਮਾਰੋ ਮਾਰ
ਝੂੱਠ ਫ਼ਰੇਬੀ ਤੂਫ਼ਾਨ ਚ ਘਿਰ ਕੇ
ਸੱਚ ਗਿਆ ਏ ਹਾਰ
ਬੇ ਵਿਸ਼ਵਾਸ਼ਾ ਲੱਗਦਾ ਏ ਅੱਜ
ਮੀਡੀਏ ਦਾ ਕਿਰਦਾਰ
ਚੋਰਾਂ ਦਾ ਹੀ ਬਣਿਆ ਫਿਰਦਾ
ਚਮਚਾ ਚੌਕੀਦਾਰ
ਭੁੱਖ ਗਰੀਬੀ ਲੁੱਟ ਬਲਾਤਕਾਰ ਦਾ
ਕੌਣ ਹੁਣ ਜ਼ਿੰਮੇਵਾਰ
ਬਿੰਦਰਾ ਫਰਜ਼ ਨੂਂੰ ਫਰਜ਼ ਜੇ ਜਾਣੇ
ਬਦਲ ਜਾਏ ਸੰਸਾਰ
ਬਿੰਦਰ
ਜਾਨ ਏ ਸਾਹਿਤ ਇਟਲੀ
00393279159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly