(ਸਮਾਜ ਵੀਕਲੀ)
ਕੀ ਤੁਹਾਨੂੰ ਉਹ ਤਸਵੀਰ ਯਾਦ ਹੈ? ਜਿਸ ਵਿੱਚ ਇਕ ਛੋਟੀ ਬੱਚੀ ਅਤੇ ਗਿਰਝ ਸੀ,ਉਸ ਤਸਵੀਰ ਵਿੱਚ ਗਿਰਝ ਇਕ ਭੁੱਖੀ ਬੱਚੀ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਸੀ। ਉਹ ਤਸਵੀਰ ਦੱਖਣੀ ਅਫਰੀਕਾ ਦੇ ਪੱਤਰਕਾਰ ਕੇਵਿਨ ਕਾਰਟਰ ਨੇ ਸੂਡਾਨ ਵਿੱਚ ਪਏ ਅਕਾਲ ਸਮੇਂ ਮਾਰਚ 1993 ਵਿਚ ਖਿੱਚੀ ਸੀ, ਉਸ ਫੋਟੋਗ੍ਰਾਫ ਬਦਲੇ ਪੱਤਰਕਾਰ ਨੂੰ #ਪੁਲਿਤਜਰ ਪੁਰਸਕਾਰ ਦਿੱਤਾ ਗਿਆ ਸੀ। ਲੇਕਿਨ ਐਨਾ ਸਨਮਾਨ ਪਾਉਣ ਦੇ ਬਾਵਜੂਦ ਵੀ ਉਸ ਪੱਤਰਕਾਰ ਨੇ ਮਹਿਜ਼ 33 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਸੀ!
ਉਸ ਆਤਮ ਹੱਤਿਆ ਦਾ ਕਾਰਨ ਕੀ ਸੀ? ਦਰਅਸਲ ਪੱਤਰਕਾਰ ਜਦੋਂ ਸਨਮਾਨ ਮਿਲਣ ਦੀ ਖੁਸ਼ੀ ਮਨਾ ਰਿਹਾ ਸੀ ਤਾਂ ਉਸ ਪੁਰਸਕਾਰ ਮਿਲਣ ਦੀ ਖਬਰ ਨੂੰ ਵੱਖੋ-ਵੱਖ ਟੀਵੀ ਚੈਨਲਾਂ ਮੀਡੀਆ ਤੇ ਦਿਖਾਇਆ ਜਾ ਰਿਹਾ ਸੀ, ਉਸ ਸਮੇਂ ਕਿਸੇ ਨੇ ਟੈਲੀਫੋਨ ਇੰਟਰਵਿਊ ਤੇ ਉਸ ਪੱਤਰਕਾਰ ਨੂੰ ਪੁੱਛਿਆ ਕਿ, “ਅੰਤ ਵਿੱਚ ਉਸ ਬੱਚੀ ਨਾਲ ਕੀ ਹੋਇਆ…?”
ਕਾਰਟਰ ਨੇ ਉਤਰ ਦਿੱਤਾ, ਕਿ ਮੈਂ ਕੁਝ ਕਹਿ ਨਹੀਂ ਸਕਦਾ, ਕਿਉਂਕਿ ਉਸ ਸਮੇਂ ਮੈਨੂੰ ਆਪਣਾ ਜਹਾਜ਼ ਫੜਨ ਦੀ ਜਲਦੀ ਸੀ “!
” ਉੱਥੇ ਕਿੰਨੀਆਂ ਗਿਰਝਾਂ ਸਨ? ” ਉਸ ਆਦਮੀ ਨੇ ਦੋਬਾਰਾ ਪੁੱਛਿਆ!
ਕਾਰਟਰ ਨੇ ਕਿਹਾ, ਮੈਂ ਸਮਝਦਾ ਹਾਂ ਕਿ ਉੱਥੇ ਇਕ ਹੀ ਗਿਰਝ ਸੀ”।
ਟੈਲੀਫੋਨ ਤੇ ਦੂਜੇ ਪਾਸਿਓਂ ਗੱਲ ਕਰ ਰਹੇ ਵਿਅਕਤੀ ਨੇ ਕਿਹਾ, ਮੈਂ ਕਹਿ ਸਕਦਾ ਹਾਂ ਕਿ ਉੱਥੇ ਇਕ ਨਹੀਂ ਦੋ ਗਿਰਝਾਂ ਸਨ, ਉਹਨਾਂ ਵਿੱਚੋਂ #ਇਕ_ਕੋਲ_ਕੈਮਰਾ_ਸੀ”।
ਇਨਾਂ ਸ਼ਬਦਾਂ ਦੀ ਸਾਰਥਿਕਤਾ ਨੂੰ ਸਮਝਦੇ ਹੀ ਕਾਰਟਰ ਬਹੁਤ ਦੁਖੀ ਹੋ ਗਿਆ, ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਨੇ ਆਤਮ ਹੱਤਿਆ ਕਰ ਲਈ!
ਸਾਨੂੰ ਹਰ ਹਾਲ ਵਿਚ #ਮਾਨਵਤਾ ਦਾ ਖਿਆਲ ਰੱਖਣਾ ਚਾਹੀਦਾ ਹੈ, ਕਾਰਟਰ ਅੱਜ ਵੀ ਜਿਊਂਦਾ ਹੁੰਦਾ ਜੇਕਰ ਉਹ ਉਸ ਭੁੱਖ ਨਾਲ ਤੜਫ ਰਹੀ ਬੱਚੀ ਨੂੰ ਸੰਯੁਕਤ ਮਿਸ਼ਨ ਦੇ ਲਾਏ ਲੰਗਰ ਤੱਕ ਪਹੁੰਚਾ ਦਿੰਦਾ, ਜੋ ਉਥੋਂ ਮਹਿਜ਼ ਅੱਧੇ ਮੀਲ ਦੀ ਦੂਰੀ ਤੇ ਸੀ, ਸ਼ਾਇਦ ਉਹ ਭੁੱਖੀ ਬੱਚੀ ਉੱਥੇ ਹੀ ਪੁੱਜਣ ਦਾ ਯਤਨ ਕਰ ਰਹੀ ਸੀ!
ਅੱਜਕੱਲ੍ਹ ਬਹੁਤ ਸਾਰੀਆਂ ਗਿਰਝਾਂ ਹੱਥਾਂ ਵਿੱਚ ਕੈਮਰੇ ਲੈ ਕੇ ਘੁੰਮ ਰਹੀਆਂ ਹਨ, ਜੋ ਸੜ ਰਹੀਆਂ ਲਾਸ਼ਾਂ ਅਤੇ ਆਕਸੀਜਨ ਦੀ ਕਮੀ ਨਾਲ ਮਰ ਰਹੇ ਲੋਕਾਂ ਦੀਆਂ ਤਸਵੀਰਾਂ ਆਨਲਾਈਨ ਵੇਚ ਰਹੀਆਂ ਹਨ!
ਇਨਾਂ ਗਿਰਝਾਂ ਨੂੰ ਕਿਸੇ ਦੀ ਮੌਤ ਦੀ ਚਿੰਤਾ ਤੋਂ ਵੀ ਜਿਆਦਾ, ਉਹਨਾਂ ਦੀ ਮੌਤ ਦੀ ਖਬਰ ਲਾਉਣ ਦੀ ਜਿਆਦਾ ਕਾਹਲੀ ਹੈ, ਤਾਂ ਜੋ ਚੈਨਲਾਂ ਦੀ ਟੀਆਰਪੀ ਵਧਾਈ ਜਾ ਸਕੇ, ਇਹ ਬਲ ਰਹੀਆਂ ਲਾਸ਼ਾਂ ਉੱਪਰ ਤੇਲ ਸਿੱਟ ਕੇ ਬਰੇਕਿੰਗ ਨਿਊਜ ਬਣਾਉਣ ਲਈ ਜਿਆਦਾ ਕਾਹਲੇ ਹਨ!
ਕੇਵਿਨ ਕਾਰਟਰ ਵਿੱਚ ਆਤਮ ਸਨਮਾਨ ਸੀ,ਉਸਨੂੰ ਆਪਣੇ ਕੀਤੇ ਤੇ ਪਛਤਾਵਾ ਸੀ ਇਸ ਲਈ ਉਸਨੇ ਆਤਮ ਹੱਤਿਆ ਕਰ ਲਈ, ਲੇਕਿਨ ਅੱਜਕੱਲ੍ਹ ਦੇ ਨਾਮਚੀਨ ਗਿਰਝ ਪੱਤਰਕਾਰ ਬਰੇਕਿੰਗ ਨਿਊਜ ਬਣਾਉਣ ਵਿੱਚ ਜਿਆਦਾ ਰੁੱਝੇ ਹੋਏ ਹਨ l
Ajay Asur
(ਅਨੁਵਾਦਤ – ਬਲਜੀਤ ਸਿੰਘ)
Please always use [email protected]
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly