ਖੂਨਦਾਨ ਕੈਂਪ ਬੰਦ ਹੋਣ ਕਾਰਨ ਸਮੱਸਿਆ: ਡਾ. ਰਿਆੜ

(ਸਮਾਜ ਵੀਕਲੀ): ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਸਰਦੀਪਕ ਸਿੰਘ ਰਿਆੜ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਖੂਨਦਾਨ ਕੈਂਪ ਨਹੀਂ ਲਾਏ ਜਾ ਰਹੇ। ਇਸ ਤੋਂ ਇਲਾਵਾ ਕਰੋਨਾ ਦੇ ਪਸਾਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਹਨ, ਜਿਸ ਨੇ ਖੂਨਦਾਨ ਦੀ ਪ੍ਰਕਿਰਿਆ ’ਤੇ ਅਸਰ ਪਾਇਆ ਹੈ। ਇਸ ਨਾਲ ਥੈਲੇਸੀਮੀਆ ਅਤੇ ਜਿਨ੍ਹਾਂ ਮਰੀਜ਼ਾਂ ਦਾ ਖੂਨ ਬਦਲਣ ਦੀ ਲੋੜ ਹੈ, ਨੂੰ ਵਧੇਰੇ ਮੁਸ਼ਕਲ ਆਵੇਗੀ।

ਇਸ ਤੋਂ ਇਲਾਵਾ ਜਣੇਪਾ ਕੇਸਾਂ, ਜਿਨ੍ਹਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਅਤੇ ਸੜਕ ਹਾਦਸਿਆਂ ਦੇ ਕੇਸ, ਜਿੱਥੇ ਵਧੇਰੇ ਖੂਨ ਵਹਿ ਜਾਂਦਾ ਹੈ, ਨੂੰ ਵੀ ਖੂਨ ਚੜ੍ਹਾਉਣ ਵਿਚ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਆਮ ਦਿਨਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ’ਚ 20 ਤੋਂ 22 ਖੂਨ ਦੇ ਯੂਨਿਟ ਮਰੀਜ਼ਾਂ ਲਈ ਜਾਰੀ ਕੀਤੇ ਜਾਂਦੇ ਸਨ ਪਰ ਹੁਣ ਖੂਨ ਦੀ ਕਮੀ ਕਾਰਨ ਦਸ ਤੋਂ 12 ਯੂਨਿਟ ਹੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਕਾਮਿਆਂ ਨੂੰ ਵੀ ਖੂਨਦਾਨ ਲਈ ਪ੍ਰੇਰਿਆ ਜਾ ਰਿਹਾ ਹੈ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਰੋਨਾ ਕਾਰਨ ਬਲੱਡ ਬੈਂਕ ਵੀ ਖਾਲੀ ਹੋਣ ਲੱਗੇ
Next articleਪੰਜਾਬ ਸਰਕਾਰ ਦੀਆਂ ਪਾਬੰਦੀਆਂ ਖ਼ਿਲਾਫ਼ ਨਿੱਤਰੇ ਦੁਕਾਨਦਾਰ