ਪੰਜਾਬ ਵਿੱਚ ਕਰੋਨਾ ਕਾਰਨ 173 ਵਿਅਕਤੀਆਂ ਦੀ ਮੌਤ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ ਰਿਕਾਰਡ 173 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਅਰਸੇ ਦੌਰਾਨ ਕਰੋਨਾ ਦੀ ਲਾਗ ਦੇ 7601 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 9,645 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿੱਚ ਹੁਣ ਤੱਕ 3.99 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 3.27 ਲੱਖ ਤੋਂ ਵੱਧ ਠੀਕ ਵੀ ਹੋਏ ਹਨ। 61,935 ਵਿਅਕਤੀ ਇਲਾਜ ਅਧੀਨ ਹਨ।

ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਤੇ ਬਠਿੰਡਾ ’ਚ 20-20, ਅੰਮ੍ਰਿਤਸਰ ਤੇ ਪਟਿਆਲ਼ਾ ’ਚ 16-16, ਮੁਹਾਲੀ 12, ਫਾਜ਼ਿਲਕਾ ਤੇ ਸੰਗਰੂਰ ’ਚ 10-10, ਮੁਕਤਸਰ ਤੇ ਜਲੰਧਰ ’ਚ 8-8, ਫਰੀਦਕੋਟ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਤੇ ਪਠਾਨਕੋਟ ’ਚ 6-6, ਰੋਪੜ ਤੇ ਗੁਰਦਾਸਪੁਰ ’ਚ 5-5, ਤਰਨ ਤਾਰਨ ਤੇ ਗੁਰਦਾਸਪੁਰ ’ਚ 4-4, ਮੋਗਾ ਤੇ ਬਰਨਾਲਾ ’ਚ 3-3, ਮਾਨਸਾ ਤੇ ਫਾਜ਼ਿਲਕਾ 2-2 ਅਤੇ ਨਵਾਂ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਿੰਦਰਾ ਹਸਪਤਾਲ ’ਚ ਰਿਕਾਰਡ 41 ਹੋਰ ਕਰੋਨਾ ਮਰੀਜ਼ਾਂ ਦੀ ਮੌਤ
Next articleਅਣਵਰਤੇ ਵੈਂਟੀਲੇਟਰ ਚਲਾਉਣ ਲਈ ਸਟਾਫ ਭਰਤੀ ਕਰਨ ਦੀ ਮੰਗ