* ਆ ਮਿੱਤਰਾ ਵਾਹਗੇ ਬਾਡਰ ‘ਤੇ *

ਸਲੀਮ ਨਜਮੀ

(ਸਮਾਜ ਵੀਕਲੀ)

ਆ ਮਿੱਤਰਾ ਵਾਹਗੇ ਬਾਡਰ ‘ਤੇ
ਵੰਡੀਏ ਪਿਆਰ ਪਰੀਤਾਂ ਨੂੰ
ਪੈਰਾਂ ਹੇਠ ਮਧੋਲ਼ ਕੇ ਸੱਭੇ
ਜ਼ੁਲਮ ਜਬਰ ਦੀਆਂ ਰੀਤਾਂ ਨੂੰ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਇੱਕ ਦੂਜੇ  ਦੇ ਦੁੱਖ  ਵੰਡਾਈਏ
ਨਫ਼ਰਤ ਵਾਲ਼ੀ ਵਾੜ ਨੂੰ ਲਾਹ ਕੇ
ਦੋਵਾਂ ਪਾਸੇ  ਪਿਆਰ  ਵਧਾਈਏ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਸੰਤਾਲ਼ੀ  ਵਾਲ਼ੇ ਪਾੜ ਨੂੰ ਸੀਈਏ
ਵੱਡ  ਵਡੇਰਿਆਂ  ਵਾਂਗੂ  ਸਾਰੇ
ਕਿਉਂ ਨਾ ਇੱਕ ਮਿਕ ਹੋ ਕੇ ਜੀਈਏ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਇੱਕ ਜਿਹਾ  ਏ ਭੇਸ ਅਸਾਡਾ
ਇੱਕੋ  ਸਾਡੀ ਬੋਲੀ  ਨਜਮੀ
ਇੱਕੋ  ਹੀ ਏ ਦੇਸ ਅਸਾਡਾ
ਆ ਮਿੱਤਰਾ ਵਾਹਗੇ ਬਾਡਰ ‘ਤੇ….
 ਸਲੀਮ ਨਜਮੀ
 (ਲਹਿੰਦਾ ਪੰਜਾਬ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਹਿਤ ਦੇ ਅਖੌਤੀ ਵਿਦਵਾਨ …!
Next articleਵਡੋਦਰਾ ਹਸਪਤਾਲ ’ਚ ਆਕਸੀਜਨ ਲੀਕ ਹੋਈ