ਪ੍ਰੋ ਔਜਲਾ ਦੁਆਰਾ ਪਲੇਠੀ ਕਾਵਿ ਪੁਸਤਕ “ਮਾਂ ਵਰਗੀ ਕਵਿਤਾ ” ਦੀ ਕਾਪੀ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੂੰ ਭੇਂਟ

ਕੈਪਸ਼ਨ -- ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾਕਟਰ ਉਪਿੰਦਰਜੀਤ ਕੌਰ ਨੂੰ ਆਪਣੀ" ਮਾਂ ਵਰਗੀ ਕਵਿਤਾ" ਕਾਵ ਪੁਸਤਕ ਭੇਂਟ ਕਰਦੇ ਹੋਏ ਪ੍ਰੋ. ਕੁਲਵੰਤ ਔਜਲਾ ਤੇ ਹੋਰ

“ਮਾਂ ਦੀ ਮਮਤਾ ਅਤੇ ਨਿੱਘ ਦੇ ਅਹਿਸਾਸ ਜਗਾਉਂਦੀ ਹੈ” ਮਾਂ ਵਰਗੀ ਕਵਿਤਾ — ਡਾਕਟਰ ਉਪਿੰਦਰਜੀਤ ਕੌਰ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਅਤੇ ਚਿੰਤਕ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੁਆਰਾ ਆਪਣੀ ਪਲੇਠੀ ਕਾਵਿ ਪੁਸਤਕ “ਮਾਂ ਵਰਗੀ ਕਵਿਤਾ ” ਦੀ ਕਾਪੀ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੂੰ ਭੇਂਟ ਕੀਤੀ ਗਈ।

ਕਾਵਿ ਪੁਸਤਕ ਨੂੰ ਪ੍ਰਾਪਤ ਕਰਨ ਉਪਰੰਤ ਬੀਬੀ ਉਪਿੰਦਰਜੀਤ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ “ਮਾਂ ਵਰਗੀ ਕਵਿਤਾ ” ਦੀ ਪ੍ਰਾਪਤੀ ਕਰਦਿਆਂ ‘ ਮਾਂ ਸ਼ਬਦ ਵਿਚਲੀ ਸੰਵੇਦਨਾ ਦਾ ” ਅਹਿਸਾਸ ਹੁੰਦਾ ਹੈ , ਜੋ ਕੁਰਬਾਨੀ, ਮਮਤਾ ਅਤੇ ਤਿਆਗ ਦੀ ਸ਼ਾਖਸ਼ਾਤ ਮੂਰਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਇਹ ਕਾਵਿ-ਪੁਸਤਕ ਮਾਂ ਦੇ ਨਿੱਘੇ ਅਹਿਸਾਸ ਜਗਾਉਂਦੀ ਹੈ ।

ਇਸ ਮੌਕੇ ਉੱਤੇ ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਅਵਾਰਡੀ ਸਰਵਣ ਔਜਲਾ ਨੇ ਕਿਹਾ ਕਿ ਪ੍ਰੋਫੈਸਰ ਕੁਲਵੰਤ ਔਜਲਾ ਦੀ ਅਗਵਾਈ ਵਿਚ ਅੱਖਰ ਮੰਚ ਨਿਰੰਤਰ ਸਾਹਿਤਕ ਸਰਗਰਮੀਆਂ ਦੀਆਂ ਪੈੜਾਂ ਪਾ ਰਿਹਾ ਹੈ। ਐਡਵੋਕੇਟ ਖਲਾਰ ਸਿੰਘ ਧੰਮ, ਸਾਹਿਲ ਕੌਂਡਲ, ਡਾਕਟਰ ਸਰਦੂਲ ਸਿੰਘ ਔਜਲਾ,ਕੁਲਦੀਪ ਸਿੰਘ ਬੂਲੇ ਆਦਿ ਨੇ ਵੀ ਉਕਤ ਕਾਵ ਪੁਸਤਕ ” ਮਾਂ ਵਰਗੀ ਕਵਿਤਾ” ਲਈ ਪ੍ਰੋ ਕੁਲਵੰਤ ਔਜਲਾ ਦੀ ਸਾਹਿਤ ਰਚਨਾ ਦੀ ਪ੍ਰਸੰਸਾ ਕੀਤੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਮਜ਼ਾਨ ਦਾ ਮਹੀਨਾ – ਈਦ-ਉਲ-ਫ਼ਿਤਰ
Next articleਮਾਣਯੋਗ ਅਦਾਲਤ ਵੱਲੋਂ ਸਿੱਟ ਦੀ ਰਿਪੋਰਟ ਖ਼ਾਰਜ ਕਰਨ ਅਤੇ ਕੇਸ ਦੀ ਫਾਈਲ ਬੰਦ ਕਰਨ ਦੇ ਵਿਰੋਧ ਵਿੱਚ ਜੱਜ ਦੇ ਨਾਂ ਮੰਗ ਪੱਤਰ ਸੌਂਪਿਆ