ਢੱਕ ਮਜਾਰਾ ਵਿਖੇ ਮਾਨਵਤਾ ਕਲਾ ਮੰਚ ਨਗਰ ਦੀਆਂ ਪੇਸ਼ਕਾਰੀਆਂ ਨੇ ਦਰਸ਼ਕ ਕੀਲੇ

ਅੱਪਰਾ, ਸਮਾਜ ਵੀਕਲੀ-  ਕਰੀਬੀ ਪਿੰਡ ਢੱਕ ਮਜਾਰਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ, ਨਾਰੀ ਮੁਕਤੀਦਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੰੁਚੇ ਐਡਵੋਕੇਟ ਹਨੀ ਅਜ਼ਾਦ, ਅਮਨਦੀਪ ਚੱਬੇਵਾਲ, ਕੁਲਵੰਤ ਭੂਨੋ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ, ਕਾਂਤੀ ਮੋਹਣ ਸਰਪੰਚ ਮੁਠੱਡਾਂ ਕਲਾ,ਧਰਮਿੰਦਰ ਭੁੱਲਾਰਾਈ, ਗੁਰਮੇਲ ਰਾਮ ਢੱਕ ਮਜਾਰਾ ਨੇ ਬਾਬਾ ਸਾਹਿਬ ਦੇ ਜੀਵਨ ਤੇ ਸੋਚ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਵਲੋਂ ਨਾਟਕ ‘ਮੁਕਤੀਦਾਤਾ’, ਸੋਲੋ ਨਾਟਕ ‘ਦਿੱਲੀਓਂ ਖਾਲੀ ਨਹੀਂ ਪਰਤੇਗਾ ਦੁੱਲਾ’ ਤੇ ਲੇਖਿਕਾ ਕੁਲਵੰਤ ਕੌਰ ਨਗਰ ਦੀ ਕੋਰੀਓਗ੍ਰਾਫੀ ‘ਮੈਂ ਭਾਰਤ ਹਾਂ’, ਖੇਡੇ ਗਏ, ਜਿਨਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸਮੂਹ ਪ੍ਰਬੰਧਕਾਂ ਵਲੋਂ ਆਏ ਹੋਏ ਬੁਲਾਰਿਆਂ, ਮੁੱਖ ਮਹਿਮਾਨਾਂ ਤੇ ਮੋਹਤਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਦੇਵ ਸਿੰਘ ਜੱਸੋਵਾਲ ਵਾਂਗ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਵਿਕਾਸ ਹੀ ਉਸ ਨੂੰ ਸੱਚੀ ਸ਼ਰਧਾਂਜਲੀ- ਡਾ: ਮਨੋਹਰ ਸਿੰਘ ਗਿੱਲ
Next articleਬਸਪਾ ਯੂਨਿਟ ਅੱਪਰਾ ਨੇ ਮਨਾਇਆ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਹਾੜਾ