ਪੰਜਾਬ ਹਮੇਸ਼ਾ ਮੇਰੇ ਦਿਲ ਵਿਚ ਵੱਸਦਾ

(ਸਮਾਜ ਵੀਕਲੀ)

ਸ਼ਾਇਰ ਕੁਲਵਿੰਦਰ ਬਿੰਣਿਗ ਭਾਣੌਕੀ ਕਨੇਡਾ

ਪੰਜਾਬੀ ਦੁਨੀਆ ਦੇ ਜਿਹੜੇ ਮਰਜੀ ਮੁਲਕ ਵਿੱਚ ਜਾ ਕੇ ਵੱਸ ਜਾਣ। ਆਪਣੀ ਸਖਤ ਮਿਹਨਤ ਦੇ ਨਾਲ ਆਪਣੇ ਸੁਪਨਿਆ ਨੂੰ ਪੂਰਾ ਕਰ ਲੈਂਦੇ ਹਨ ।ਪੰਜਾਬ ਦੀ ਮਿੱਟੀ ਦੀ ਖੁਸ਼ਬੋ ਪੰਜਾਬੀਆਂ ਦੇ ਮਿਹਨਤੀ ਹੋਣ ਦੀ ਗਵਾਹੀ ਭਰਦੀ ਹੈ । ਪੰਜਾਬ ਗੁਰੂਆਂ ਪੀਰਾਂ ਫਕੀਰਾਂ ਸੂਰਬੀਰ ਯੌਧਿਆ ਦੀ ਧਰਤੀ ਹੈ । ਦੁਆਬੇ ਦੀ ਧਰਤੀ ਜਿਲ੍ਹਾ ਕਪੂਰਥਲਾ ਖੂਬਸੂਰਤ ਸ਼ਹਿਰ ਫਗਵਾੜੇ ਦੀ ਬੁੱਕਲ ਵਿੱਚ ਵੱਸਿਆ ਹੋਇਆ ਨਗਰ ਭਾਣੌਕੀ । ਜਿਸ ਨਗਰ ਵਿਚ ਸ਼ਾਇਰ ਕੁਲਵਿੰਦਰ ਸਿੰਘ ਬਿਣਿੰਗ ਦਾ ਜਨਮ ਅਕਤੂਬਰ 1958 ਵਿੱਚ ਪਿਤਾ ਸਰਦਾਰ ਕੇਵਲ ਸਿੰਘ ਬਿਣਿੰਗ ਤੇ ਮਾਤਾ ਤੇਜ ਕੌਰ ਦੇ ਘਰ ਹੋਇਆ । ਕੁਲਵਿੰਦਰ ਸਿੰਘ ਬਿਣਿੰਗ ਸ਼ੁਰੂ ਤੋ ਹੀ ਪੜਨ ਵਿਚ ਹੁਸ਼ਿਆਰ ਸੀ ।ਹਰ ਕਲਾਸ ਵਿਚੋ ਫਸਟ ਤੇ ਸੈਕਿੰਡ ਡਵੀਜ਼ਨ ਵਿਚ ਪਾਸ ਹੋਣਾ ਇਸ ਦੀ ਵੱਡੀ ਪ੍ਰਾਪਤੀ ਸੀ । ਮੈਟ੍ਰਿਕ ਕਰਨ ਤੋ ਬਾਅਦ ਟੀ ਵੀ ਦਾ ਡਿਪਲੋਮਾ ਫਿਰ ਵੈਲਡਿੰਗ ਦਾ ਡਿਪਲੋਮਾ ਪ੍ਰਾਪਤ ਕਰਨ ਤੋ ਬਾਅਦ ਕੁਝ ਸਮਾਂ ਠੇਕੇਦਾਰੀ ਵੀ ਕੀਤੀ ।

ਪਰ ਮੁੜ ਆਪਣੇ ਸੁਪਨੇ ਪੂਰੇ ਕਰਨ ਲਈ ਕਨੈਡਾ ਦੇ ਖੂਬਸੂਰਤ ਸ਼ਹਿਰ ਬਰੈਂਪਟਨ ਜਾ ਵੱਸਿਆ । ਆਪ ਜੀ ਦਾ ਵਿਆਹ ਬੀਬੀ ਦਰਸ਼ ਕੌਰ ਨਾਲ ਹੋਇਆ । ਆਪ ਜੀ ਦੇ ਘਰ ਰਜਿੰਦਰ ਕੌਰ ਹਰਵੀਰ ਕੌਰ ਰਮਨਦੀਪ ਕੌਰ ਬੇਟੀਆਂ ਤੇ ਸ਼ਿਵਜੌਤ ਸਿੰਘ ਬਿਣਿੰਗ ਬੇਟੇ ਨੇ ਜਨਮ ਲਿਆ । ਸੱਤ ਸਮੁੰਦਰਾਂ ਤੋ ਪਾਰ ਆ ਕੇ ਵੀ ਆਪ ਹਮੇਸ਼ਾ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੇ । ਕੰਮਾਂਕਾਰਾਂ ਤੋ ਜਦੌ ਆਪ ਜੀ ਫੁਰਸਤ ਮਿਲਦੀ ਫਿਰ ਕਲਮ ਲੈ ਕੇ ਆਪ ਜੀ ਆਪਣੇ ਜਜ਼ਬਾਤਾਂ ਨੂੰ ਕਾਗਜ ਦੇ ਪੰਨਿਆ ਤੇ ਲਿਖ ਦਿੰਦੇ । ਪ੍ਰਦੇਸ਼ਾ ਦਾ ਦਰਦ ਪਿੰਡ ਦੀ ਯਾਦ ਖੇਡਾਂ ਦੀ ਗੱਲ ਬਲਦਾਂ ਦੀਆਂ ਗਲ ਟੱਲੀਆੰ ਦੀ ਛਣਕਾਰ ਗੁੜ ਦੀ ਖੁਸ਼ਬੂ ਹਲਟਾਂ ਦੀ ਦੌੜ ਲੋਕ ਗੀਤਾਂ ਭੰਗੜੇ ਗਿੱਧੇ ਦੀ ਗੱਲ ਪੰਜਾਬੀ ਸਭਿਆਚਾਰ ਦੀ ਹਰ ਵੰਨਗੀ ।ਸੱਤਵੀ ਅੱਠਵੀ ਜਮਾਤ ਵਿੱਚ ਪੜਦਿਆ ਗੀਤ ਲਿਖਣ ਦਾ ਸ਼ੌਕ ਵੀ ਸੀ । ਕਈ ਵਾਰ ਦਿਲ ਕੀਤਾ ਯਾਰ ਗਾਇਕੀ ਦੀ ਮੰਡੀ ਲੁਧਿਆਣੇ ਜਾ ਕੇ ।

ਕਿਸੇ ਗਾਇਕ ਕੋਲੋ ਗੀਤ ਰਿਕਾਰਡ ਕਰਵਾ ਆਵਾਂ । ਪਰ ਆਪਣੇ ਦਾਦਾ ਜੀ ਦੀਆਂ ਝਿੜਕਾਂ ਤੋ ਡਰ ਲੱਗਦਾ ਸੀ । ਕਿ ਕੋਈ ਆਖ ਨਾ ਦੇਵੇ ਕੀ ਕੰਜਰਖਾਨਾ ਲਿਖੀ ਜਾਦਾਂ ਹੈ । ਕਨੈਡਾ ਜਾਦੀ ਵਾਰ ਸਾਰੇ ਲਿਖੇ ਗੀਤ ਦਰਿਆ ਵਿਚ ਵਹਾਅ ਦਿਤੇ ।ਜਦੋ ਪੰਜਾਬ ਵਿਚ ਰਹਿੰਦੇ ਸੀ ਜਿਥੇ ਕਿਤੇ ਕਬੱਡੀ ਟੂਰਨਾਮੈਂਟ ਜਾਂ ਛਿੰਜ ਮੇਲੇ ਹੌਣੇ ਜਰੂਰ ਵੇਖਣ ਪੁੱਜਣਾਂ । ਬਹੁਤ ਸ਼ੌਕ ਸੀ ਖੇਡਾਂ ਦਾ । ਆਪਣੇ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਹੋਣਾ ਤਾਂ ਸਾਥੀਆਂ ਨੇ ਸਟੇਜ ਸੈਕਟਰੀ ਦੀ ਜਿੰਮੇਵਾਰੀ ਲਾਉਣੀ । ਫਿਰ ਉਥੇ ਆਪਣੇ ਲਿਖੇ ਗੀਤ ਤੇ ਸ਼ੇਅਰ ਬੌਲ ਦੇਣੇ । ਇਸ ਤਰਾਂ ਹੌਲੀ ਹੌਲੀ ਸਟੇਜ ਦੀ ਬਰੀਕੀਆਂ ਬਾਰੇ ਵੀ ਪਤਾ ਲੱਗ ਗਿਆ । ਫਿਰ ਕਨੈਡਾ ਵਿਚ ਇਕ ਕਬੱਡੀ ਕੱਪ ਤੇ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਵਾਲਿਆ ਨਾਲ ਮੁਲਾਕਾਤ ਹੋਈ । ਜਿਨਾ ਮਾਂ ਖੇਡ ਕਬੱਡੀ ਦੇ ਸ਼ੇਅਰ ਲਿਖਣ ਲਈ ਪ੍ਰੇਰਿਤ ਕੀਤਾ ।

#ਸ਼ੇਅਰ
ਡੇਕਾਂ ਕਿੱਕਰਾਂ ਬੋਹੜ ਤੇ ਪਿੱਪਲ ਸੀ ।
ਤੂਤ ਟਾਹਲੀਆਂ ਅੰਬਾਂ ਦੀ ਛਾਂ ਉਥੇ ।
ਝੂਟੇ ਬਾਪੂ ਦੇ ਮੌਢੇ ਦੇ ਭੁੱਲਦੇ ਨਹੀ ।
ਗੋਦ ਖਿਡਾਉਣ ਵਾਲੀ ਰਹਿੰਦੀ ਮਾਂ ਉਥੇ ।
ਬਾਬਾ ਦਾਦੀ ਸਭੇ ਜਾਨਾਂ ਵਾਰਦੇ ਸੀ ।
ਭੈਣ ਭਾਈ ਬਣਦੇ ਸੀ ਸੱਜੀ ਬਾਂਹ ਉਥੇ ।
ਬਿਣਿੰਗ ਕਿੱਦਾ ਪੰਜਾਬ ਨੂੰ ਭੁੱਲ ਜਾਵਾਂ।
ਸਾਡਾ ਮੁੱਢ ਤੇ ਸਾਡਾ ਗਰਾਂ ਉਥੇ ।

ਇਸ ਤਰਾਂ ਹੌਲੀ ਹੌਲੀ ਫਿਰ ਸ਼ੇਅਰ ਲਿਖਣੇ ਸੁਰੂ ਕਰ ਦਿਤੇ । ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਆਪਣੀ ਪਹਿਲੀ ਪੁਸਤਕ ਲਿਖੀ ਹੋਈ । ਸ਼ੇਅਰਾਂ ਸੰਗ ਕਬੱਡੀ ਸਰਦਾਰ ਜਸਵੰਤ ਸਿੰਘ ਖੜਗ ਉੱਤਮ ਖੇਡ ਕਬੱਡੀ ਹੁਣਾਂ ਦੇ ਸਹਿਯੋਗ ਨਾਲ ਲੋਕ ਅਰਪਣ ਕੀਤੀ ।ਫਿਰ ਅਣਗਿਣਤ ਸ਼ੇਅਰ ਜਿਥੇ ਪੰਜਾਬ ਦੇ ਕਬੱਡੀ ਕੱਪਾਂ ਤੇ ਹਰ ਇਕ ਕੁਮੈਂਟੇਟਰ ਦੀ ਜੁਬਾਨੀ ਬੋਲੇ ਜਾਂਦੇ । ਉਥੇ ਵਿਸ਼ਵ ਕਬੱਡੀ ਕੱਪ ਵੈਵ ਕਬੱਡੀ ਲੀਗ ਵਿਚ ਵੀ ਵੱਖੋ ਵੱਖਰੇ ਚੈਨਲਾਂ ਤੇ ਬੋਲੇ ਗਏ ।ਉਥੇ ਹੀ ਬਿਣਿੰਗ ਜੀ ਦੇ ਸ਼ੇਅਰ ਕਨੇਡਾ ਅਮਰੀਕਾ ਇੰਗਲੈਂਡ ਯੂਰਪ ਨਿਊਜ਼ੀਲੈਂਡ ਆਸਟਰੇਲੀਆ ਡੁਬਈ ਮਲੇਸ਼ੀਆ ਜਿਥੇ ਵੀ ਮਾਂ ਖੇਡ ਕਬੱਡੀ ਖੇਡ ਹੁੰਦੀ ਬੌਲੇ ਜਾਂਦੇ ਹਨ ।

#ਸ਼ੇਅਰ
ਹਿੱਕਾਂ ਚੌੜੀਆਂ ਸਾਡੀਆਂ ਤੱਕ ਕੇ ਬਣ ਜਾਂਦੇ ਨੇ ਗੀਤ ।
ਸਾਡੇ ਜੁੱਸਿਆ ਵਿਚੋ ਮਹਿਕਦਾ ਮਾਂ ਬੋਲੀ ਪੰਜਾਬੀ ਦਾ ਸੰਗੀਤ ।
ਗੁੜਤੀ ਦਿਤੀ ਪੰਜਾਂ ਪਾਣੀਆਂ ਸਾਡੀ ਜੱਗ ਤੋ ਵੱਖਰੀ ਸ਼ਾਨ ।
ਗੱਭਰੂ ਬਿਣਿੰਗ ਹਾਂ ਦੇਸ਼ ਪੰਜਾਬ ਦੇ ਸਾਨੂੰ ਜਾਣੇ ਕੁੱਲ ਜਹਾਨ ।
ਬਿਣਿੰਗ ਸਾਹਿਬ ਦੇ ਕਬੱਡੀ ਦੇ ਸ਼ੇਅਰ ਤੇ ਵਿਰਸੇ ਦੇ ਸ਼ੇਅਰ ਲਗਪਗ 21 ਸਾਲਾ ਤੋ ਹਰ ਇਕ ਕੁਮੈਂਟੇਟਰ ਦੀ ਜੁਬਾਨ ਵਿੱਚੋ ਬੋਲੇ ਜਾਦੇਂ ਹਨ ।ਪਰ ਸਭ ਤੋ ਵੱਧ ਸ਼ੇਅਰ ਜਨਾਬ ਮੱਖਣ ਅਲੀ ਜੀ ਨੂੰ ਬੋਲਣ ਦਾ ਮਾਣ ਹਾਸਲ ਹੈ । ਪੰਜਾਬ ਦੇ ਹਰੇਕ ਕਬੱਡੀ ਕੱਪ ਤੇ ਦੁਨੀਆ ਦੇ ਹਰ ਇਕ ਟੂਰਨਾਮੈਂਟ ਤੇ ਬਿਣਿੰਗ ਸਾਹਿਬ ਦਾ ਇਹ ਸ਼ੇਅਰ ਜਰੂਰ ਬੋਲਿਆ ਜਾਦਾਂ ਹੈ ।

#ਸ਼ੇਅਰ
ਕਬੱਡੀ ਨਾਲ ਪੰਜਾਬੀਆਂ ਨੂੰ ਇਸ਼ਕ ਡਾਹਢਾ
ਜਿਵੇ ਮੱਕੀ ਦੀ ਰੋਟੀ ਨਾਲ ਮੱਖਣ ਤੇ ਸਾਗ ਦਾ ਏ
ਪੰਜ ਦਰਿਆਵਾਂ ਦੀ ਗੋਦ ਵਿਚ ਇਹ ਖੇਡ ਜਨਮੀ
ਪੰਜਾਬੀ ਪੁੱਤਰਾਂ ਵਾਂਗ ਇਸਨੂੰ ਪਾਲਦਾ ਏ
ਜਿਥੇ ਜਾ ਬਹਿ ਗਏ ਉਥੇ ਹੀ ਨਾਲ ਲੈ ਗਏ ਗਿੱਧਾ ਭੰਗੜਾ ਵੀ ਸ਼ੌਕ ਕਮਾਲ ਦਾ ਏ
ਆ ਕੇ ਵਿਚ ਪ੍ਰਦੇਸ਼ਾ ਬਿਣਿੰਗ ਤੂੰ ਤੱਕ ਲੈ ਟੌਹਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ।

ਕੁਲਵਿੰਦਰ ਸਿੰਘ ਬਿਣਿੰਗ ਹੁਣਾਂ ਨੂੰ ਜਿਥੇ ਖੇਡਾਂ ਨਾਲ ਬਹੁਤ ਪਿਆਰ ਹੈ ।ਉਥੇ ਆਪਣੇ ਪਿੰਡ ਭਾਣੌਕੀ ਵਿਖੇ 7 ਨਵੰਬਰ 2020 ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਕਬੱਡੀ ਕੱਪ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਖਵੀਰ ਸਿੰਘ ਚੌਹਾਨ ਬੀਰਾ ਰੈਲ ਮਾਜਰਾ ਭੋਲਾ ਦਿਆਲਪੁਰੀਆਂ ਬਿੱਟੂ ਸ਼ੰਕਰੀਆਂ ਦਾ ਤੇ ਕਬੱਡੀ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਮਿੰਟਾ ਮਾਉ ਸਾਹਿਬ ਤੀਰਥ ਦੁਸਾਂਝ ਕਬੱਡੀ ਵੈਬਸਾਈਟ ਪੰਜਾਬੀ ਲਾਈਵ ਟੀ ਵੀ ਦੀ ਟੀਮ ਦਾ ਆਪਣੇ ਵਲੋ ਨਕਦ ਰਾਸ਼ੀਆਂ ਨਾਲ ਮਾਣ ਸ਼ਨਮਾਨ ਕੀਤਾ ਗਿਆ ।ਕੁਲਵਿੰਦਰ ਸਿੰਘ ਬਿਣਿੰਗ ਇੰਨੀਆਂ ਸ਼ੌਹਰਤ ਦੀਆਂ ਬੁਲੰਦੀਆਂ ਤੇ ਪਹੁੰਚਣ ਦੇ ਬਾਵਜੂਦ ਹਰ ਸਮੇਂ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਹਨ । ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਕੁਲਵਿੰਦਰ ਸਿੰਘ ਬਿਣਿੰਗ ਤੇ ਉਹਨਾਂ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਣ । ਬਿਣਿੰਗ ਸਾਹਿਬ ਇਸ ਤਰਾਂ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣ ।

 

 

 

 

 

 

 

ਹਰਜਿੰਦਰ ਪਾਲ ਛਾਬੜਾ

9592282333

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous article44 killed in stampede at Jewish festival in Israel
Next articleਮੈਂ ਵਿਹਲੀ ਨਹੀਂ….