(ਸਮਾਜ ਵੀਕਲੀ)
ਏਧਰ ਲੋਕ ਬੇਸ਼ੱਕ ਮਰੀ ਜਾਂਦੇ,
ਓਧਰ ਨੇਤਾ ਸਿਆਸਤ ਕਰੀ ਜਾਂਦੇ।
ਇੱਥੇ ਘਰ-ਘਰ ਵੈਣ ਪਏ ਨੇ,
ਤੇ ਉਹ ਵੋਟਾਂ ਪਿੱਛੇ ਲੜੀ ਜਾਂਦੇ।
ਏਧਰ ਲੋਕ…..
ਵੇਖੋ ਕਿੰਨਾ ਚਿਰ ਸਹਿ ਲੈਣਗੇ,
ਕੀ-ਕੀ ਕਰ ਤੇ ਕਹਿ ਲੈਣਗੇ।
ਜਦੋਂ ਆਪਣੇ ਘਰ ਵੀ ਲੱਗੀ ਅੱਗ,
ਚੁੱਪ ਕਿਵੇਂ ਫ਼ੇਰ ਰਹਿ ਲੈਣਗੇ।
ਇਹਨਾਂ ਫੜ-ਫੜ ਬਾਹਰ ਕੱਢਣਾਂ ਏ,
ਜਿਹੜੇ ਲੁੱਕ-ਲੁੱਕ ਅੰਦਰ ਵੜੀ ਜਾਂਦੇ।
ਏਧਰ ਲੋਕ….
ਓਏ ਸ਼ਰਮਾਂ ਇਹਨਾਂ ਨੇ ਲਾਹੀਆਂ ਏ,
ਇੱਕੋ ਤਰ੍ਹਾਂ ਦੇ ਸੱਭੇ ਭਾਈਆਂ ਨੇ।
ਇਹ ਲਾਲਚ ਕਿੰਝ ਛੱਡ ਦੇਵਣ,
ਪੰਜੇ ਉਂਗਲਾਂ ਘਿਓ ਵਿੱਚ ਪਾਈਆਂ ਨੇ।
ਇਹ ਮਾਰ ਮਾਰ ਕੇ ਲੋਕਾਂ ਨੂੰ,
ਦੋਸ਼ ਇੱਕ ਦੂਜੇ ਤੇ ਮੜ੍ਹੀ ਜਾਂਦੇ।
ਏਧਰ ਲੋਕੀਂ…..
ਰੱਬਾ ਤੁਹਿਓਂ ਹੁਣ ਤਾਂ ਮਿਹਰ ਕਰ ਦੇ,
ਮਨਜੀਤ ਦੀ ਕਲਮ ਸਿਆਹੀ ਭਰ ਦੇ।
ਭੁੱਲੇ ਭਟਕੇ ਚਰਨੀਂ ਲਾ ਲੈ,
ਦੁੱਖ ਦਲਿੱਦਰ ਦੂਰ ਤੂੰ ਕਰ ਦੇ।
ਬਖ਼ਸ਼ ਲੈ ਬਖ਼ਸ਼ਣਹਾਰ ਦਾਤਿਆ,
ਤੇਰੇ ਦਰ ਤੇ ਅਰਦਾਸਾਂ ਕਰੀ ਜਾਂਦੇ।
ਏਧਰ ਲੋਕ ਬੇਸ਼ੱਕ ਮਰੀ ਜਾਂਦੇ,
ਓਧਰ ਨੇਤਾ ਸਿਆਸਤ ਕਰੀ ਜਾਂਦੇ।
ਏਥੇ ਘਰ ਘਰ ਵੈਣ ਪਏ ਨੇ,
ਤੇ ਉਹ ਵੋਟਾਂ ਪਿੱਛੇ ਲੜੀ ਜਾਂਦੇ।
ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ, ਲੁਧਿਆਣਾ।
ਸੰ:9464633059