ਸੀਨੀਅਰ ਡਿਪਟੀ ਮੇਅਰ ਰਾਹੁਲ ਨੂੰ ਵਾਰਡ ਨੰਬਰ 32 ਦੇ ਲੋਕਾਂ ਨੇ ਕੀਤਾ ਸਨਮਾਨਿਤ

ਕੈਪਸ਼ਨ - ਨੌਜਵਾਨ ਸੀਨੀਅਰ ਡਿਪਟੀ ਮੇਅਰ ਬਣੇ ਰਾਹੁਲ ਕੁਮਾਰ ਨੂੰ ਸਨਮਾਨਤ ਕਰਦੇ ਹੋਏ ਵਾਰਡ ਨੰਬਰ 32 ਦੇ ਲੋਕ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਨਗਰ ਨਿਗਮ ਕਪੂਰਥਲਾ ਦੇ ਨਵੇਂ ਬਣੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਦਾ ਅੱਜ ਵਾਰਡ ਨੰਬਰ 32 ਦੇ ਲੋਕਾਂ ਵੱਲੋਂ ਯਾਦਗਾਰੀ ਸਨਮਾਨ ਕੀਤਾ ਗਿਆ । ਕੌਂਸਲਰ ਨਰਿੰਦਰ ਸਿੰਘ ਮਨਸੁ , ਕੌਂਸਲਰ ਬੀਬੀ ਬਿਮਲਾ ਦੇਵੀ,ਸਾਬਕਾ ਕੌਂਸਲਰ ਤਰਸੇਮ ਲਾਲ,ਡਾਕਟਰ ਰਾਣਾ, ਮੈਡਮ ਲਖਵਿੰਦਰ ਕੌਰ, ਦਲਬੀਰ ਸਿੰਘ ਭੋਲਾ, ਰੇਸ਼ਮ ਰਿੰਕੂ, ਬਲਦੇਵ ਰਾਜ ਭੋਲਾ, ਬਲਵਿੰਦਰ ਗਾਗਾ, ਮਨਪ੍ਰੀਤ ਮਣੀ, ਗੁਰਦੀਪ ਚੰਦ ਸਹੋਤਾ, ਬਲਵਿੰਦਰ ਗਾਗਾ, ਦੀਪਕ ਲਾਡੀ, ਲੱਭਾ ਨਾਥ, ਅਮਰਜੀਤ ਬਾਬਾ ਸੁੱਖਾ, ਸੁਖਦੇਵ ਸਿੰਘ ਭੱਟੀ, ਇੰਦਰਜੀਤ ਸਿੰਘ, ਭਗਤ ਦਲਬੀਰ ਸਿੰਘ, ਮਲਕੀਤ ਕੜਾਕਾ, ਕਮਲਜੀਤ ਸਿੰਘ, ਸਵਰਨ ਸੋਨਾ, ਆਦਿ ਨੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਨੌਜਵਾਨ ਕੌਂਸਲਰ ਰਾਹੁਲ ਕੁਮਾਰ ਨੂੰ ਨਗਰ ਨਿਗਮ ਕਪੂਰਥਲਾ ਦਾ ਸੀਨੀਅਰ ਡਿਪਟੀ ਮੇਅਰ ਬਨਾਉਣ ਦੇ ਲਏ ਫ਼ੈਸਲੇ ਦੀ ਸ਼ਲਾਘਾ ਕੀਤੀ।

ਸੀਨੀਅਰ ਡਿਪਟੀ ਮੇਅਰ ਰਾਮ ਕੁਮਾਰ ਨੇ ਨੌਜਵਾਨਾਂ ਨੂੰ ਭਰੋਸਾ ਦਵਾਇਆ ਕਿ ਉਹ ਰਿਆਸਤੀ ਸ਼ਹਿਰ ਕਪੂਰਥਲਾ ਦੇ ਸਰਵ ਪੱਖੀ ਵਿਕਾਸ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵਚਨ ਬੱਧ ਹੋਣਗੇ ।

Previous articleਚੰਗਾ ਲਗਦਾ
Next articleLockdown extended in Delhi till May 3