ਚੰਗਾ ਲਗਦਾ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਦੁੱਖ , ਤਕਲੀਫ਼ਾਂ , ਭੁੱਖਾਂ ਤੇਹਾਂ
ਹੱਸ ਕੇ ਜਰਨਾ ਚੰਗਾ ਲਗਦਾ
ਜੀ ਹਜ਼ੂਰੀ ਕਰਨੇ ਨਾਲੋਂ
ਮੈਨੂੰ ਮਰਨਾ ਚੰਗਾ ਲਗਦਾ
ਮਾਰ ਜ਼ਮੀਰਾਂ ਹੈ ਜੋ ਮਿਲਦਾ
ਤੈਨੂੰ ਤੇਰਾ ਤਾਜ ਮੁਬਾਰਕ
ਮੈਨੂੰ ਮੇਰੇ ਮੁੜਕੇ ਦੇ ਨਾਲ਼
ਭਿੱਜਿਆ ਪਰਨਾ ਚੰਗਾ ਲਗਦਾ
ਵਹਿੰਦੇ ਵਹਿਣਾ ਸੰਗ ਵਹਿਣ ਦੀ
ਆਪਾਂ ਨੇ ਨਾ ਆਦਤ ਰੱਖੀ
ਵਗਦੀ ਧਾਰ ਤੋਂ ਉਲਟ ਦਿਸ਼ਾ ਵਲ
ਮੈਨੂੰ ਤਰਨਾ ਚੰਗਾ ਲਗਦਾ
ਭੁੱਲ ਗਲਤੀਆਂ , ਅਵਗੁਣ ਸਾਰੇ
ਪਿੱਠ ਥਾਪੜਦੇ , ਰਹਿਣ ਸਰਾਹੁੰਦੇ
ਐਸੇ ਅਦਬੀ ਸੱਜਣਾਂ ਅੱਗੇ
ਆਪਾ ਹਰਨਾ ਚੰਗਾ ਲਗਦਾ
ਮਿਲ਼ੇ ਸਫਲਤਾ ਜਾਂ ਨਾਕਾਮੀ
ਉਸ ਵਿੱਚ ਮੇਰਾ ਦੋਸ਼ ਨਾ ਕੋਈ
ਮੈਨੂੰ ਤਾਂ ਬੱਸ ਸੱਚੇ ਦਿਲ ਤੋਂ
ਕੋਸ਼ਿਸ਼ ਕਰਨਾ ਚੰਗਾ ਲਗਦਾ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011
Previous articleਕੱਲ੍ ‘ ਮਨ ਕੀ ਬਾਤ ‘ ਹੈ
Next articleਸੀਨੀਅਰ ਡਿਪਟੀ ਮੇਅਰ ਰਾਹੁਲ ਨੂੰ ਵਾਰਡ ਨੰਬਰ 32 ਦੇ ਲੋਕਾਂ ਨੇ ਕੀਤਾ ਸਨਮਾਨਿਤ