ਅਧਿਆਪਕ ਆਗੂ ਰਕੇਸ਼ ਭਾਸਕਰ ਦੇ ਬੇੱਵਕਤ ਅਕਾਲ ਚਲਾਣਾ ਕਰ ਜਾਣ ਤੇ ਡੀ ਟੀ ਐਫ ਵਲ੍ਹੋਂ ਸ਼ੋਕ ਸਭਾ ਦਾ ਆਯੋਜਨ 2 ਮਿੰਟ ਦਾ ਮੋਨ ਰੱਖ ਕੇ ਦਿੱਤੀ ਸ਼ਰਧਾਜਲੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਸੱਕਤਰ ਸਰਵਣ ਸਿੰਘ ਅੋਜਲਾ ,ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅਤੇ ਜਿਲ੍ਹਾ ਜਨਰਲ ਸੱਕਤਰ ਜਯੋਤੀ ਮਹਿੰਦਰੂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉੱਘੇ ਅਧਿਆਪਕ ਆਗੂ ਅਤੇ ਪ੍ਰਿੰਸੀਪਲ ਰਕੇਸ਼ ਭਾਸਕਰ ਜੀ ਦੇ ਬੱਵਕਤੀ ਅਕਾਲ ਚਲਾਣਾ ਕਰ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਸਮੂਹ ਹਾਜਰ ਅਧਿਆਪਕ ਆਗੂਆਂ ਵਲੋਂ੍ਹ 2 ਮਿੰਟ ਦਾ ਮੋਨ ਰੱਖ ਕੇ ਵਿਛੜੀ ਹੋਈ ਰੂਹ ਨੂੰ ਸ਼ਰਧਾਜਲੀ ਦਿੱਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸੱਕਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਅਧਿਆਪਕ ਆਗੂ ਅਤੇ ਪ੍ਰਿੰਸੀਪਲ ਰਕੇਸ਼ ਭਾਸਕਰ ਜੀ ਦੇ ਬੱਵਕਤੀ ਅਕਾਲ ਚਲਾਣਾ ਕਰ ਜਾਣ ਨਾਲ ਅਧਿਆਪਕ ਵਰਗ ਅਤੇ ਸਮੂਚੇ ਸਿੱਖਿਆ ਵਿਭਾਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।ਉਹਨਾਂ ਕਿਹਾ ਕਿ ਸ਼੍ਰੀ ਭਾਸਕਰ ਇਕ ਬਹੁੱਤ ਹੀ ਮਿਹਨਤੀ ਅਧਿਆਪਕ ਅਤੇ ਚੰਗੇ ਰਾਹ ਦਸੇਰੇ(ਮਾਰਗ ਦਰਸ਼ਕ) ਅਤੇ ਨੇਕ ਦਿੱਲ ਇਨਸਾਨ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ,ਸੁਖਵਿੰਦਰ ਸਿੰਘ ਚੀਮਾਂ ਸਾਬਕਾ ਸੱਕਤਰ,ਸੁੱਚਾ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਰੋਸ਼ਨ ਲਾਲ,ਦਵਿੰਦਰ ਸਿੰਘ ਵਾਲੀਆ,ਵਿਕਰਮ ਕੁਮਾਰ,ਸੁਖਜੀਤ ਸਿੰਘ,ਅਨਿਲ ਸ਼ਰਮਾਂ,ਪ੍ਰਿੰਸੀਪਲ ਤੇਜਿੰਦਰਪਾਲ ਸਿੰਘ,ਅਮਰਜੀਤ ਸਿੰਘ ਬਾਬਾ,ਪ੍ਰਦੀਪ ਕੁਮਾਰ,ਸ਼ਿਵ ਕੁਮਾਰ,ਗੁਰਦਿਆਲ ਸਿੰਘ,ਰਾਜਵੀਰ ਸਿੰਘ,ਸੁਰਿੰਦਰ ਭੁੱਲਰ,ਅਮਨਪ੍ਰੀਤ ਸਿੰਘ,ਹਰਜਿੰਦਰ ਹੈਰੀ,ਪ੍ਰੀਤਮ ਸਿੰਘ,ਨਰਿੰਦਰਪਾਲ,ਮਨੀ ਪਾਠਕ,ਰਜਿੰਦਰ ਸੈਣੀ,ਗੁਰਵਿੰਦਰ ਗਾਂਧੀ,ਨਰਿੰਦਰ ਪ੍ਰਾਸ਼ਰ,ਨਿਰਮਲ ਜੋਸਨ,ਅਮਨਪੀਤ ਸਿੰਘ,ਰੋਸ਼ਨ ਸਿੰਘ,ਸੁਨੀਲ ਥਾਪਰ,ਸਾਰਿਕਾ ਸੂਰੀ,ਮੰਜੂ ਚੋਪੜਾ,ਮਨਜੀਤ ਕੌਰ,ਮਨਪ੍ਰੀਤ ਕੌਰ,ਅਜੈ ਭਾਰਤੀ,ਹਰਸਿਮਰਤ ਸਿੰਘ,ਅਸ਼ਵਨੀ ਕੁਮਾਰ,ਯੂਦੀਸ਼ਟਰ,ਅਨਮੋਲ ਸਹੋਤਾ,ਅਵਤਾਰ ਸਿੰਘ ਆਦਿ ਸ਼ਾਮਲ ਸਨ।