ਦੁਨੀਆਂ ਦੋ ਧਾਰੀ ( ਨਜ਼ਮ )

ਤਰਵਿੰਦਰ ਕੌਰ ਝੰਡੋਕ

(ਸਮਾਜ ਵੀਕਲੀ)

ਮੂੰਹ ਤੇ ਕਰਦੀ ਗੱਲਾਂ ਇਹ ਮਿੱਠੀਆਂ – ਮਿੱਠੀਆਂ,
ਤੇ ਪਿੱਠ ਪਿੱਛੇ ਖੋਲ੍ਹ ਦਿੰਦੀ ਫੱਟ, ਦੁਨੀਆਂ ਦੋ ਧਾਰੀ।

ਨਾ ਜਜ਼ਬਾਤਾਂ ਦੀ ਕਦਰ ਹੁਕਮ ਚਲਾਉਂਦੀ ਆਪਣਾ,
ਇਹ ਸਮਾਂ ਕਿੱਥੇ ਲੰਘਾਈਏ ਝੱਟ, ਦੁਨੀਆਂ ਦੋ ਧਾਰੀ।

ਹੱਕਾਂ ਨੂੰ ਖੋਹ ਕੇ, ਜਬਰ ਜ਼ੁਲਮ ਕਰਦੀ ਨਿਹੱਥਿਆਂ ਤੇ,
ਪਿੱਠ ਪਿੱਛੇ ਕਰਦੀ ਵਾਰ, ਦੋਗਲੀ ਦੁਨੀਆਂ ਦੋ ਧਾਰੀ।

ਚੰਗੇ ਕਰਮਾਂ ਦੀ ਨਾ ਪਰਵਾਹ, ਮਾੜੇ – ਕਰਮਾਂ ਵੱਲ ਤੱਕ,
ਕਿਸੇ ਦੀ ਚੰਗਿਆਈ ਨਾ ਜਾਣਦੀ, ਦੁਨੀਆਂ ਦੋ ਧਾਰੀ।

ਮੁਹੱਬਤ ਕਰਤੀ ਬਦਨਾਮ, ਪਿਆਰ ਦੀਆਂ ਖੇਡਾਂ ਕਹਿਕੇ,
ਬੌਣੀਆਂ ਚਾਲਾਂ ਚੱਲਦੀ ਹਿਜ਼ਰ ਸਾੜ, ਦੁਨੀਆਂ ਦੋ ਧਾਰੀ।

ਹਰ ਰਿਸ਼ਤੇ ਵਿੱਚ ਦੋਗਲਾ, ਸਵਾਰਥੀ, ਬਨਾਵਟੀ ਪਿਆਰ,
ਕਿੱਥੇ ਲਗਾਈਏ ਹੁਣ ਮੁਹੱਬਤਾਂ ਦੀ ਹੱਟ, ਦੁਨੀਆਂ ਦੋ ਧਾਰੀ।

ਜਿੱਤੀ ਬਾਜ਼ੀ ਨਾ ਜਾਈਏ ਹਾਰ, ਮਾਨਸਿਕਤਾ ਹੋਈ ਬਿਮਾਰ,
ਸ਼ਤਰੰਜ ਦਾ ਕਮਾਲ ਚਾਲਾਂ ਰਿਸ਼ਤਿਆਂ ‘ਚ, ਦੁਨੀਆਂ ਦੋ ਧਾਰੀ।

ਵਾਹਿਗੁਰੂ – ਵਾਹਿਗੁਰੂ ਜਪੋ, ਜੇ ਬਚਾਉਣਾ ਏ ਦੀਨ ਈਮਾਨ,
ਪ੍ਰਭੂ ਦੇ ਰੰਗ ਵਿੱਚ ਰੰਗ ਜਾਵੋਂ, ਕਿਉਕਿ ਦੁਨੀਆਂ ਦੋ ਧਾਰੀ।

“ਤਰਵਿੰਦਰ” ਵਿੱਕ ਗਿਆ ਈਮਾਨ ਕੀਤਾ ਕਾਲੀਆਂ ਨੀਤੀਆਂ ਨੇ,
ਜਨਤਾ ਨੂੰ ਪਰੇਸ਼ਾਨ ਕਿਹਨੂੰ ਸੁਣਾਈਏ ਹਾਲ, ਦੁਨੀਆਂ ਦੋ ਧਾਰੀ।

ਜੀ ਦੁਨੀਆਂ ਦੋ ਧਾਰੀ,
ਜੀ ਦੁਨੀਆਂ ਦੋ ਧਾਰੀ।

ਤਰਵਿੰਦਰ ਕੌਰ ਝੰਡੋਕ

( ਲੁਧਿਆਣਵੀ )

Previous article‘ਬ੍ਰਿਸਬੇਨ ਵਿਸਾਖੀ ਮੇਲਾ 2021’ 11 ਅਪ੍ਰੈਲ ਨੂੰ
Next articleਮਾਂ