ਮਾਂ

ਤਰਵਿੰਦਰ ਕੌਰ ਝੰਡੋਕ

(ਸਮਾਜ ਵੀਕਲੀ)

ਮਾਂ ਨੂੰ ਸ਼ਬਦਾ ਵਿਚ ਬਿਆਨ ਕਰਨਾ,
ਓਹਨਾ ਹੀ ਔਖਾ ,
ਜਿਨ੍ਹਾਂ ਕੀ ਪ੍ਰਮਾਤਮਾ ਨੂੰ ਹਾਸਲ ਕਰਨਾ ,
ਮਾਂ ਜੋ ਇਨਾਂ ਦੁੱਖ – ਦਰਦ ,
ਤਕਲੀਫ਼ਾਂ ਸਹਿ ਕੇ ਨਵ – ਜੰਮੇ ਬੱਚੇ ਨੂੰ ਜਨਮ ਦਿੰਦੀ ਹੈ,
ਆਪਣਾ ਸਾਰਾ ਕਸ਼ਟ ਭੁੱਲ ਕੇ ,
ਆਪਣੇ ਸਾਰੇ ਸੁਪਨਿਆਂ ਨੂੰ ਮਾਰ ਕੇ ,
ਆਪਣੇ ਬੱਚਿਆਂ ਦੀ ਖੁਸ਼ੀ ਵਿਚ ਖੁਸ਼ ਹੋ ਜਾਂਦੀ ਹੈ ,
“ਭਾਵੇਂ ਤਪਦਾ ਹੋਵੇ ਪਿੰਡਾ ਮਾਂ ਦਾ ,
ਰੋਦੇ ਢਿਡੋਂ ਭੁੱਖੇ ਬੱਚੇ ਨੂੰ ਹਿੱਕ ਨਾਲ ਲਗਾਉਦੀ ਹੈ ,
ਇਨਾਂ ਸਬਰ ਤੇ ਸਿਦਕ ਸਿਰਫ਼ ਮਾਂ ਦਾ”
ਕੀ ਗੱਲ ਕਰਾਂ ਮੈਂ ਮਾਂ ਦੀ ?
ਐਨੀ ਤਾਂ ਮੇਰੀ ਔਕਾਤ ਨਹੀਂ ,
ਮਾਂ ਸ਼ਬਦ ਨੂੰ ਲਫ਼ਜ਼ਾ ਨਾਲ ਪਰੋ ਦਾ !!

ਮਾਂ ਜਿੰਨੇ ਆਪਣਾ ਸਭ ਕੁੱਝ ਛੱਡ ਪਰਿਵਾਰ ਤੇ ਬੱਚਿਆਂ ਲਈ ਆਪਣਾ ਸਾਰਾ ਜੀਵਨ ਨਿਛਾਵਰ ਕਰ ਤਾਂ ,
ਆਪਣੇ ਸੁਪਨਿਆਂ ਨੂੰ ਮਾਰ ,
ਬੱਚਿਆਂ ਦੇ ਅਰਮਾਨਾਂ ਨੂੰ ਤਰਜ਼ੀਹ ਦਿੰਦੀ ,
………ਜੀ ……..ਬਿਆਨੋਂ ਪਾਰ ਹੈ ਮਾਂ ਸ਼ਬਦ ਨੂੰ ਓਲੇਖਣਾ !!

“ਮਾਂ ਉਹ ਸਾਗਰ ਜਿਸ ਵਿਚ ਵਿਸ਼ਾਲਤਾ ਦੀ ਪਰਿਭਾਸ਼ਾ,
ਮਾਂ ਬਿਨਾਂ ਘਰ ਦਾ ਵਿਹੜਾ ਸੁੰਨਾ – ਸੁੰਨਾ ਲੱਗਦਾ,
ਮਾਂ ਉਹ ਠੰਡਾ ਦਰਖ਼ਤ ਜਿਸ ਛਾਂ ਦੀ ਹੇਠ ਬੈਠ ,
ਬੱਚਿਆਂ ਦਾ ਜੀਵਨ ਬੇਰੋਕ ਚੱਲਦਾ,
ਮਾਂ ਉਹ ਸ਼ੀਤਲ ਵਗਦੀ ਧਾਰਾ ਜਿਸ ਵਿਚ ਸਾਰੇ ਜਗਤ ਦਾ ਪਸਾਰਾ,
ਮਾਂ ਬਿਨਾਂ ਮਮਤਾ ਦੀ ਨਾ ਕੋਈ ਪਰਿਭਾਸ਼ਾ”!

ਮਾਂ ਜਦ ਆਪਣੇ ਮੂੰਹੋਂ ਰੋਟੀ ਕੱਢ ,
ਆਪਣੇ ਬੱਚਿਆਂ ਦਾ ਢਿੱਡ ਹੈ ਭਰਦੀ,
ਇਨਾਂ ਸਬਰ ਸੰਤੋਖ ਜੇ ਦਿੰਦਾ ਹੈ ਰੱਬ ਨੇ,
ਤਾਂ ਸਿਰਫ਼ ਮਾਂ ਨੂੰ !

ਤਰਵਿੰਦਰ ਕੌਰ ਝੰਡੋਕ
(ਲੁਧਿਆਣਵੀ )

Previous articleਦੁਨੀਆਂ ਦੋ ਧਾਰੀ ( ਨਜ਼ਮ )
Next articleਸੱਚ ਤੋਂ ਪਰਦਾ…..