ਧੰਨ ਜਿਗਰਾ ਲਾਲਾ ਦਾ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਸਾਹਿਬਜਾਦੀਆ ਉੱਤੇ  ਗੰਗੂ ਨੇ ਕਹਿਰ ਕਮਾਇਆ,
ਦੇਖ ਮੋਹਰਾ ਬੇਈਮਾਨ ਹੋ ਗਿਆਂ ਲਾਲਾ ਨੂੰ  ਘਰ ਲਿਆਇਆ,
ਭਰੀ ਨਾ ਸੀ ਨੀਤ ਬੇਈਮਾਨ ਦੀ ਦੱਸਿਆ ਵਜੀਦੇ ਨੂੰ ਜਾਕੇ,
ਸਾਡਾ ਧਰਮ ਕਰਲੂ ਕਬੂਲ ਸੂਬਾ ਹੋਰੀ ਜੋਰ ਪਾਉਂਦੇ ਰਹੇ,
ਧੰਨ ਜਿਗਰਾ ਸੀ ਫਤਿਹ ਸਿੰਘ ਤੇ ਜੋਰਾਵਰ ਸਿੰਘ ਦਾ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦਾ ਰਹੇ,
ਸਰਸਾ ਨਦੀ ਤੇ ਠੰਢਾ ਸੀ ਬੁਰਜ ਬੈਠੇ ਲਾਲ ਵਾਹਿਗੁਰੂ ਕਹਿ ਕੇ,
ਮਾਤਾ ਗੁਜਰੀ ਦਿੰਦੀ ਸਿੱਖਿਆ ਲਾਲਾ ਨੂੰ ਬੁਕਲ ਦੇ ਵਿੱਚ ਲੈ ਕੇ,
 ਗਹਿਣੇ ਗੱਟੇ ਤੇ ਮਕਾਨ ਗਿਰਵੀ ਕਰਕੇ 3ਦਿਨ ਮੋਤੀ ਦੁੱਧ ਪਿਲਾਇਆ ਜਾਕੇ,
ਕੀਤਾ ਜੁਲਮ ਵੈਰੀਆ  ਲਾਲ ਗੋਬਿੰਦ ਦੇ ਵੈਰੀ ਨੂੰ  ਝੁਕਾਉਦੇ ਰਹੇ
ਧੰਨ ਜਿਗਰਾ ਸੀ ਫਤਿਹ ਸਿੰਘ ਤੇ ਜੋਰਾਵਰ ਸਿੰਘ ਦਾ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਦੇ ਰਹੇ
ਫਤਫਵਾ ਅਨੁਸਾਰ ਸੂਬਾ ਨੇ ਨੀਹਾ ਵਿੱਚ ਚਿਣਵਾਉਣ ਹੁਕਮ ਸੁਣਾਇਆ,
ਲਾੜੀ ਮੌਤ ਵਿਆਹੁਣ ਚੱਲੇ ਨੇ ਲਾਲ ਮੇਰੇ ਦਾਦੀ ਦਾ ਮਾਣ ਵਧਾਇਆ,
 ਦਿੱਲੀ ਜਾਕੇ ਸੀਸ ਕਟਾਈਆ  ਵਾਰਿਸ ਅਸੀ ਉਨਾ ਦੇ ਸੂਬਾ ਨੂੰ ਸਮਝਾਉਂਦੇ ਰਹੇ,
ਪਿਰਤੀ ਸ਼ੇਰੋ ਆਖੇ  ਬੁਲੰਦ ਹੌਸਲੇ ਦਸਮੇਸ਼ ਦੇ ਪੁੱਤਰਾ ਦੇ ਸਵਾ ਲੱਖ ਦੀ ਫੌਜ ਨਾਲ ਟਕਰਾਉਦੇ ਰਹੇ,
ਧੰਨ ਜਿਗਰਾ ਸੀ ਫਤਿਹ ਸਿੰਘ ਤੇ ਜੋਰਾਵਰ ਸਿੰਘ ਦਾ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਦੇ ਰਹੇ
ਪਿਰਤੀ ਸ਼ੇਰੋ 98144 07342
 ਜਿੰਮੇਵਾਰੀਆਂ
ਨੌਕਰੀਆਂ ਵਾਲੇ ਪੇਪਰ ਦੇ ਕੇ ਗਏ ਸੀ ਹੰਬ,
ਜ਼ਿਆਦਾ ਪੈਸੇ ਵਾਲੇ ਨੌਕਰੀਆਂ ਤੇ ਗਏ ਸੀ ਲੰਘ,
ਆੜਤੀਅੇ ਨੂੰ ਕਿੱਲਾ ਕਰਕੇ  ਗਹਿਣੇ ਛੱਡਣਾ ਪਿਆ,
ਮਜਬੂਰੀਆਂ ਕਰਕੇ ਜਿਗਰੀ ਯਾਰਾ ਦਾ ਸਾਥ ਛੱਡਣਾ ਪਿਆ
ਮਿਲੀ ਨਾ ਪੰਜਾਬ ਵਿੱਚ job ਯਾਰੋ ,
ਜਿੰਮੇਵਾਰੀਆ ਕਰਕੇ ਘਰ ਛੱਡਣਾ ਪਿਆ ,
 ਘਰ ਵਿੱਚ ਬੈਠੀ ਆ ਇੱਕ ਭੈਣ ਕੁਆਰੀ,
ਫਿਕਰਾਂ ਚ ਬੁੱਢੀ ਹੋਗਈ ਬੇਬੇ ਵਿਚਾਰੀ,
ਮਿਲਿਆ ਨਾ ਕੰਮ ਗੋਰੇ ਅੱਗੇ ਤਰਲਾ ਕੱਡਣਾ ਪਿਆ,
ਮਿਲੀ ਨਾ ਪੰਜਾਬ ਵਿੱਚ job ਯਾਰੋ ,
ਜਿੰਮੇਵਾਰੀਆ ਕਰਕੇ ਘਰ ਛੱਡਣਾ ਪਿਆ ,
ਸਿਫਟਾ ਦੇ ਵਿੱਚ ਕੰਮ ਚੱਲਦਾ ਏ ਰੂਟੀਨ
 ਫੇਰ  ਛਾਪਦੇ ਡਾਲਰ ਬੰਦਾ ਕੰਮ ਕਰਦਾ ਵਾਗ ਮਸੀਨ,
ਬਾਪੂ ਵਾਗ ਬਿਨਾ ਰੋਟੀ ਖਾਧੇ ਜਾ ਕੰਮ ਲੱਗਣਾ ਪਿਆ,
ਮਿਲੀ ਨਾ ਪੰਜਾਬ ਵਿੱਚ job ਯਾਰੋ, ਜਿੰਮੇਵਾਰੀਆ ਕਰਕੇ ਘਰ ਛੱਡਣਾ ਪਿਆ,
ਪਿਰਤੀ ਆਖੇ ਦੇਸ ਦੀਆ ਸਰਕਾਰਾ ਨੇ ਗੰਦੀਆਂ,
ਪੜੇ ਲਿਖੇ ਰੁਲਦੇ ਸੜਕਾ ਤੇ ਕਿਸਾਨ ਰੁਲੇ ਮੰਡੀਆ ,
 15 ਦਿਨਾ ਵਿੱਚ ਏਜੰਟ ਲੱਭਣਾ ਪਿਆ
 ਮਿਲੀ ਨਾ ਪੰਜਾਬ ਵਿੱਚ job ਯਾਰੋ, ਜਿੰਮੇਵਾਰੀਆ ਕਰਕੇ ਘਰ ਛੱਡਣਾ ਪਿਆ
ਪਿਰਤੀ ਸ਼ੇਰੋ
98144 07342
Previous articleਪੱਤਰਕਾਰ ਤੇ ਲੇਖਕ ਮਨਜੀਤ ਸਿੰਘ ਇਬਲੀਸ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Next articleਅਧਿਆਪਕਾ ਕੁਲਵਿੰਦਰ ਕੌਰ ਠੱਟਾ ਨਵਾਂ