ਪੱਤਰਕਾਰ ਤੇ ਲੇਖਕ ਮਨਜੀਤ ਸਿੰਘ ਇਬਲੀਸ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬੀ ਸਾਹਿਤਕਾਰ ਅਤੇ ‘ਪੰਜਾਬੀ ਜਾਗਰਣ’ ਦੇ ਸੀਨੀਅਰ ਉਪ ਸੰਪਾਦਕ ਮਨਜੀਤ ਸਿੰਘ ਸੈਂਹਬੀ ਉਰਫ ਇਬਲੀਸ ਦੀ ਬੀਤੇ ਦਿਨੀਂ ਮੌਤ ਹੋ ਜਾਣ ਬਾਅਦ ਉਨ੍ਹਾਂ ਦੇ ਦੋਹਾਂ ਪੁੱਤਰਾਂ ਦੇ ਵਿਦੇਸ਼ ਤੋਂ ਪਰਤਣ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੁਰਾਣੀ ਦਾਣਾ ਮੰਡੀ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਬਲੀਸ ਦੇ ਵੱਡੇ ਸਪੁੱਤਰ ਜੀ ਕੇ ਸਿੰਘ ਸੈਂਹਬੀ ਨੇ ਅਗਨੀਂ ਭੇਂਟ ਕੀਤੀ। ਇਬਲੀਸ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਤੋਂ ਪਹਿਲਾਂ ‘ਪੰਜਾਬੀ ਜਾਗਰਣ’ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਅਤੇ ਨਿਊਜ਼ ਅਡੀਟਰ ਸੁਸ਼ੀਲ ਖੰਨਾ ਨੇ ਦੁਸ਼ਾਲਾ ਭੇਂਟ ਕੀਤਾ।

ਇਸੇ ਤਰ੍ਹਾਂ ਸਾਹਿਤ ਸਭਾ ਸਿਰਜਣਾ ਕੇਂਦਰ ਕਪੂਰਥਲਾ (ਰਜ਼ਿ) ਦੇ ਪ੍ਰਧਾਨ ਡਾਕਟਰ ਆਸਾ ਸਿੰਘ ਘੁੰਮਣ ਅਤੇ ਜਨਰਲ ਸਕੱਤਰ ਰੌਸ਼ਨ ਖੈੜਾ ਦੀ ਅਗਵਾਈ ਵਿਚ ਹਰਫੂਲ ਸਿੰਘ, ਸ਼ਾਇਰ ਕੰਵਰ ਇਕਬਾਲ, ਸੁਰਜੀਤ ਸਾਜਨ, ਚੰਨ ਮੋਮੀ, ਪ੍ਰੋਮਿਲਾ ਅਰੋੜਾ, ਰੂਪ ਦਬੂਰਜੀ ਆਦਿ ਦੁਸ਼ਾਲਾ ਅਤੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ (ਰਜਿ:) ਦੇ ਪ੍ਰਧਾਨ ਅਰੁਣ ਖੋਸਲਾ, ਪੱਤਰਕਾਰ ਰਜਨੀਸ਼ ਕੁਮਾਰ, ਪੱਤਰਕਾਰ ਸੰਦੀਪ ਓਬਰਾਏ, ਪੱਤਰਕਾਰ ਅਮਰਜੀਤ ਸਡਾਨਾ, ਸਾਹਿਤਕਾਰ ਸੰਤੋਖ ਮੱਲ੍ਹੀ ਆਦਿ ਨੇ ਵੀ ਦੁਸ਼ਾਲਾ ਭੇਂਟ ਕੀਤਾ। ਇਸ ਸਮੇਂ ਸੀਨੀਅਰ ਪੱਤਰਕਾਰ ਪਰਵੀਨ ਵਾਲੀਆ, ਅਮਰਜੀਤ ਕੌਮਲ, ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਰਾਜਪੂਤ, ਉਪ ਦਫ਼ਤਰ ਪੰਜਾਬੀ ਜਾਗਰਣ ਦੇ ਇੰਚਾਰਜ ਅਮਰੀਕ ਸਿੰਘ ਮੱਲ੍ਹੀ, ਚੇਅਰਮੈਨ ਅਸ਼ੋਕ ਗੋਗਨਾ, ਪੱਤਰਕਾਰ ਨਰੇਸ਼ ਕੱਦ, ਪੱਤਰਕਾਰ ਅਸ਼ੀਸ਼ ਪੁਰੀ, ਪੱਤਰਕਾਰ ਮਹੇਸ਼ ਕੁਮਾਰ, ਪੱਤਰਕਾਰ ਲਖਵੀਰ ਸਿੰਘ ਲੱਖੀ, ਪੱਤਰਕਾਰ ਬਲਵਿੰਦਰ ਸਿੰਘ ਲਾਡੀ, ‘ਪੰਜਾਬੀ ਜਾਗਰਣ’ ਜਲੰਧਰ ਦਫ਼ਤਰ ਤੋਂ ਪਰਦੀਪ ਬਸਰਾ, ਗੁਰਪ੍ਰੀਤ ਸਿੰਘ ਖੋਖਰ, ਤੇਜਿੰਦਰ ਸਿੰਘ ਮਠਾੜੂ, ਗੁਰਦਿਆਲ ਸਿੰਘ, ਸੰਦੀਪ ਸ਼ਰਮਾ, ਮੈਡਮ ਸੀਮਾ ਆਨੰਦ ਨੇ ਇਬਲੀਸ ਦੇ ਵੱਡੇ ਭਰਾ ਅਵਤਾਰ ਸਿੰਘ ਸੈਂਹਬੀ ਯੂ ਕੇ, ਧਰਮ ਪਤਨੀ ਚਰਨਜੀਤ ਕੌਰ, ਦੋਹਾਂ ਪੁੱਤਰਾਂ ਜੀ ਕੀ ਸਿੰਘ ਅਤੇ ਜੱਸ ਸੈਂਹਬੀ ਨਿਊਜੀਲੈਂਡ ਨਾਲ ਦੁੱਖ ਸਾਂਝਾ ਕਰਦੇ ਹੋਏ ਸਤਿਗੁਰੂ ਦਾ ਭਾਣਾ ਮੰਨਣ ਲਈ ਹਮਦਰਦੀ ਪ੍ਰਗਟ ਕੀਤੀ ਗਈ।

Previous articleਕਰੋਨਾ ਪਾਸ, ਸਿੱਖਿਆ ਦਾ ਨਾਸ
Next articleਧੰਨ ਜਿਗਰਾ ਲਾਲਾ ਦਾ