(ਸਮਾਜ ਵੀਕਲੀ)
ਪ੍ਰਸ਼ਾਂਤ ਕਿਸ਼ੋਰ ਚੋਣ ਸਪੈਸ਼ਲਿਸਟ
ਕਾਗਰਸ ਨੂੰ ਜਤਾਉਣ ਆਇਆ
ਜਿਵੇਂ ਹਮੇਸ਼ਾਂ ਬਣਾਇਆ ਪਾਗਲ
ਉਵੇੰ ਪਾਗਲ ਬਣਾਉਣ ਆਇਆ
ਇੱਕ ਵਾਰ ਫਿਰ ਕੈਪਟਨ ਦੀ
ਬੇੜੀ ਪਾਰ ਲਾਉਣ ਆਇਆ
ਪੰਜ ਸਾਲ ਤਾਂ ਫਲੀ ਨਾ ਤੋੜੀ
ਜਲਵਾ ਫਿਰ ਵਿਖਾਉਣ ਆਇਆ
ਅਨਪੜ੍ਹ ਤੇ ਪੜ੍ਹੇ ਲਿਖੇ ਵੋਟਰਾਂ ਨੂੰ
ਰਾਜਨੀਤੀ ਪਡ਼੍ਹਾਉਣ ਆਇਆ
ਚਾਲਾਂ ਚੱਲ ਕੇ ਨਵੀਂਆਂ ਨਵੀਂਆਂ
ਵੋਟਰਾਂ ਨੂੰ ਭਰਮਾਉਣ ਆਇਆ
ਕਰਜ਼ਾ ਮੁਆਫ਼ ਭਾਵੇਂ ਨਾ ਕਿੱਤਾ
ਗੱਪਾਂ ਸੱਚ ਜਿਤਾਉਣ ਆਇਆ
ਕਿਸਾਨਾਂ ਦੇ ਅਸੀਂ ਨਾਲ ਖਡ਼੍ਹੇ ਹਾਂ
ਅੈਵੇੰ ਪਾਗਲ ਬਣਾਉਣ ਆਇਆ
ਪੰਜ ਸਾਲ ਜੋ ਬਜ਼ੁਰਗ ਉਡੀਕਦੇ
ਪੈਨਸ਼ਨ ਹੁਣ ਵਧਾਉਣ ਆਇਆ
ਅਧਿਆਪਕ ਸੜਕਾਂ ਉੱਤੇ ਰੌਲ ਕੇ
ਕਿਤੇ ਕਾਰੇ ਭੁਲਾਉਣ ਆਇਆ
ਰੇਤ ਮਾਫੀਆ ਵਧਿਆ ਫੁਲਿਆ
ਰੇਤ ਤੇ ਮਿੱਟੀ ਪਾਉਣ ਆਇਆ
ਸੰਢ ਗੰਢ ਜੋ ਅਕਾਲੀਆਂ ਦੇ ਨਾਲ
ਅੰਦਰਖਾਤੇ ਬਣਾਉਣ ਆਇਆ
ਕੌਣ ਕਰਾਊ ਬੰਦ ਨਸ਼ਾ ਇੱਥੇ
ਇਹ ਤਾਂ ਨਸ਼ੇ ਵਰਤਾਉਣ ਆਇਆ
ਕਿੱਤੇ ਕੰਮ ਨਾ ਦਿੱਸਦੇ ਕਿਧਰੇ
ਕਾਗਜ਼ੀ ਕੰਮ ਗਣਾਉਣ ਆਇਆ
ਅਕਾਲੀਆਂ ਜਿਵੇਂ ਖਾਇਆ ਪੰਜਾਬ
ਕਾਂਗਰਸ ਨੂੰ ਖਿਲਾਉਣ ਆਇਆ
ਭਲਾ ਕੀ ਕਰਨਾ ਇਸ ਨੇ ਬਿੰਦਰਾ
ਇਹ ਤਾਂ ਏਥੇ ਕਮਾਉਣ ਆਇਆ
ਬਿੰਦਰ
ਜਾਨ ਸਾਹਿਤ ਇਟਲੀ
00393278159218