ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪਟੇਲ ਚੌਕ ਵਿਚ ਸਥਿਤ ਇਕ ਸਕੂਲ ਦੇ ਪਿ੍ੰਸੀਪਲ ਨੂੰ ਲੋਕਾਂ ਨੇ ਉਸ ਵੇਲੇ ਇਕ ਔਰਤ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਜਦ ਉਸ ਔਰਤ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਭੈਣ ਤੇ ਉਸ ਦਾ ਪਿੱਛਾ ਕੀਤਾ ਤਾਂ ਉਹ ਬੰਦ ਸਕੂਲ ਦੇ ਅੰਦਰ ਪਿ੍ੰਸੀਪਲ ਨਾਲ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਗਿਆ। ਪਹਿਲਾਂ ਤਾਂ ਪੁਲਿਸ ਨੇ ਪਰਿਵਾਰ ਵਾਲਿਆਂ ਦੀ ਕੋਈ ਮੱਦਦ ਨਹੀਂ ਕੀਤੀ ਪਰ ਬਾਅਦ ਵਿਚ ਜਦ ਹੰਗਾਮਾ ਜ਼ਿਆਦਾ ਵਧ ਗਿਆ ਤਾਂ ਪੁਲੀਸ ਵੱਲੋਂ ਦਫ਼ਤਰ ਦਾ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਥਾਣੇ ਲੈ ਗਏ।
ਜਾਣਕਾਰੀ ਅਨੁਸਾਰ ਪਟੇਲ ਚੌਕ ਵਿੱਚ ਸਥਿਤ ਸਾਈਂ ਦਾਸ ਸਕੂਲ ਦੇ ਪਿ੍ੰਸੀਪਲ ਨਰੇਸ਼ ਸ਼ਰਮਾ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਕਤਪਿ੍ੰਸੀਪਲ ਨੂੰ ਮਿਲਦੀ ਰਹਿੰਦੀ ਸੀ ਜਿਸ ਦਾ ਔਰਤ ਦੇ ਦੇਵਰ ਨੂੰ ਵੀ ਸ਼ੱਕ ਸੀ ਕਿਉਂਕਿ ਉਸ ਔਰਤ ਦੇ ਪਤੀ ਦਾ ਤਿੰਨ ਮਹੀਨੇ ਪਹਿਲਾਂ ਹੀ ਇਕ ਸੁੰਨਸਾਨ ਥਾਂ ਤੇ ਐਕਸੀਡੈਂਟ ਹੋਇਆ ਸੀ ਅਤੇ ਇਸ ਵੇਲੇ ਉਹ ਬੈੱਡ ਤੇ ਹੀ ਜ਼ਖ਼ਮੀ ਹਾਲਤ ਵਿਚ ਪਿਆ ਹੋਇਆ ਹੈ।ਵੀਰਵਾਰ ਸ਼ਾਮ ਜਦ ਉਹ ਔਰਤ ਆਪਣੇ ਘਰੋਂ ਨਿਕਲੀ ਤਾਂ ਉਸ ਦੇ ਦੇਵੀ ਅਤੇ ਉਸਦੇ ਸਾਥੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਜਿੱਦਾਂ ਹੀ ਉਹ ਸਾਈਂਦਾਸ ਸਕੂਲ ਦੇ ਗੇਟ ਲਾਗੇ ਪਹੁੰਚੀ ਅਤੇ ਜਲਦੀ ਜਲਦੀ ਅੰਦਰ ਚਲੀ ਗਈ।
ਪਰਿਵਾਰ ਵਾਲਿਆਂ ਨੇ ਦੇਖਿਆ ਕਿ ਸਕੂਲ ਦਾ ਪਿ੍ੰਸੀਪਲ ਨਰੇਸ਼ ਸ਼ਰਮਾ ਔਰਤ ਨੂੰ ਲੈ ਕੇ ਆਪਣੇ ਦਫਤਰ ਵਿੱਚ ਵੜ ਗਿਆ ਹੈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਨੰ ਦੋ ਦੀ ਪੁਲਿਸ ਨੂੰ ਦਿੱਤੀ ਪਰ ਮੌਕੇ ਤੇ ਪਹੁੰਚੀ ਪੁਲਸ ਨੇ ਪਿ੍ੰਸੀਪਲ ਨੂੰ ਅੰਦਰੋਂ ਕੱਢਣ ਦੇ ਬਜਾਏ ਉਨ੍ਹਾਂ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੁਹੱਲੇ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਜਿਸ ਨਾਲ ਸਥਿਤੀ ਹੰਗਾਮਾਪੁਰਨ ਹੋ ਗਈ ਤਾਂ ਪਿ੍ੰਸੀਪਲ ਨੂੰ ਕੱਢਣ ਲਈ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਪਿ੍ਰੰਸੀਪਲ ਵੱਲੋਂ ਤਕਰੀਬਨ ਦੋ ਘੰਟੇ ਤੱਕ ਦਰਵਾਜ਼ਾ ਨਾ ਖੋਲ੍ਹਿਆ ਗਿਆ ਤਾਂ ਪੁਲਿਸ ਵੱਲੋਂ ਦਸਤਕ ਦਾ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਥਾਣੇ ਲੈ ਗਏ। ਇਸ ਦੌਰਾਨ ਲੋਕਾਂ ਨੇ ਸਕੂਲ ਅਤੇ ਪਿ੍ੰਸੀਪਲ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪਿ੍ੰਸੀਪਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਪੁਲਸ ਪਿ੍ੰਸੀਪਲ ਅਤੇ ਉਸ ਔਰਤ ਕੋਲੋਂ ਪੁੱਛਗਿੱਛ ਕਰ ਰਹੀ ਹੈ।