ਬੇਕਾਰ ਸਮਝਕੇ ਸੁੱਟਣ ਤੋਂ ਪਹਿਲਾਂ ਜਾਣ ਲਓ ਪਪੀਤੇ ਦੇ ਬੀਜਾਂ ਦੇ ਇਹ 8 ਫ਼ਾਇਦੇ

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਪਪੀਤਾ ਇਕ ਅਜਿਹਾ ਫਲ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਰੀਰ ਲਈ ਪਪੀਤਾ ਜਿੰਨਾ ਫਾਇਦੇਮੰਦ ਹੈ ਉਸ ਤੋਂ ਜ਼ਿਆਦਾ ਪਪੀਤਾ ਦੇ ਬੀਜਾਂ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਜ਼ਿਆਦਾਤਰ ਲੋਕ ਪਪੀਤਾ ਖਾ ਲੈਂਦੇ ਹਨ ਪਰ ਇਸਦੇ ਬੀਜਾਂ ਨੂੰ ਸੁੱਟ ਦਿੰਦੇ ਹਨ ਪਰ ਜੇ ਤੁਸੀਂ ਇਨ੍ਹਾਂ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਇਸ ਨਾਲ ਪੇਟ ਤੋਂ ਲੈ ਕੇ ਕਈ ਹੋਰ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਪਪੀਤੇ ਦੇ ਬੀਜ ਦੇ ਹੋਰ ਕੀ ਫਾਇਦੇ ਹਨ।

ਪਹਿਲਾਂ ਤੁਸੀਂ ਜਾਣੋ ਕਿ ਤੁਸੀਂ ਕਿਵੇਂ ਇਸ ਦੀ ਵਰਤੋਂ ਕਰ ਸਕਦੇ ਹੋ

  • ਤੁਸੀਂ ਪਪੀਤੇ ਦੇ ਬੀਜਾਂ ਨਾਲ ਸਮੂਦੀ ਬਣਾ ਸਕਦੇ ਹੋ।
  • ਇਸ ਨੂੰ ਗਾਰਨਿਸ਼ ਵਜੋਂ ਵੀ ਵਰਤਿਆ ਜਾ ਸਕਦਾ ਹੈ।
  • ਤੁਸੀਂ ਇਨ੍ਹਾਂ ਨੂੰ ਸੁੱਕਾ ਕੇ ਪੀਸ ਕੇ ਵੀ ਖਾ ਸਕਦੇ ਹੋ।

ਭਾਰ ਨੂੰ ਕਰੇ ਘੱਟ: ਪਪੀਤੇ ਦੇ ਬੀਜ ਭਾਰ ਘਟਾਉਣ ‘ਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਜੇ ਤੁਸੀਂ ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਇਹ ਵੇਟਲੌਸ ‘ਚ ਵੀ ਬਹੁਤ ਮਦਦ ਕਰਦੇ ਹਨ। ਇਸਦਾ ਇਕ ਕਾਰਨ ਇਹ ਹੁੰਦਾ ਹੈ ਕਿ ਇਸ ‘ਚ ਮੌਜੂਦ ਫਾਈਬਰ ਤੁਹਾਡੇ ਪੇਟ ਨੂੰ ਜਲਦੀ ਭਰ ਦਿੰਦਾ ਹੈ। ਜਿਸ ਕਾਰਨ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਅਤੇ ਤੁਹਾਡਾ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਪਪੀਤੇ ਦੇ ਬੀਜ ‘ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਪੇਟ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ ਜਿਸ ਨਾਲ ਪੇਟ ਸਾਫ ਹੁੰਦਾ ਹੈ। ਇਸ ਨਾਲ ਪੇਟ ਨਾਲ ਜੁੜੀ ਹਰ ਵੱਡੀ ਸਮੱਸਿਆ ਦੂਰ ਹੋ ਜਾਂਦੀ ਹੈ। ਜੇ ਤੁਹਾਨੂੰ ਪੇਟ ਦੇ ਕੀੜਿਆਂ ਦੀ ਸਮੱਸਿਆ ਹੈ ਤਾਂ ਵੀ ਤੁਹਾਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਨਾਲ ਹੀ ਇਸ ਦੇ ਸੇਵਨ ਦੇ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।

ਸਕਿਨ ਨੂੰ ਵੀ ਨਿਖਾਰੇ: ਪਪੀਤੇ ਦੇ ਬੀਜ ਨਾ ਸਿਰਫ ਤੁਹਾਡੀ ਸਿਹਤ ਲਈ ਬਲਕਿ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਤੁਸੀਂ ਇਨ੍ਹਾਂ ਬੀਜਾਂ ਨੂੰ ਚਿਹਰੇ ‘ਤੇ ਵੀ ਲਗਾ ਸਕਦੇ ਹੋ ਜਿਸ ਨਾਲ ਕਿੱਲ-ਮੁਹਾਸੇ ਅਤੇ ਝੁਰੜੀਆਂ ਦੀ ਸਮੱਸਿਆ ਘੱਟ ਜਾਂਦੀ ਹੈ। ਇਹ ਐਂਟੀ-ਐਂਜਿਗ ਨੂੰ ਵੀ ਰੋਕਦਾ ਹੈ। ਇਨ੍ਹਾਂ ‘ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੇ ਹਨ। ਜਿਹੜੇ ਲੋਕ ਜਿੰਮ ‘ਚ ਜਾ ਕੇ ਮਸਲਜ਼ ਬਣਾਉਂਦੇ ਹਨ ਉਨ੍ਹਾਂ ਨੂੰ ਪਪੀਤੇ ਦੇ ਬੀਜ ਦਾ ਸੇਵਨ ਕਰਨ ਨਾਲ ਬਹੁਤ ਲਾਭ ਹੁੰਦਾ ਹੈ। ਰੋਜ਼ਾਨਾ ਮਿਸ਼ਰਣ ਦਾ ਇਕ ਚੱਮਚ ਲੈਣ ਨਾਲ ਸਰੀਰ ਨੂੰ ਸ਼ੇਪ ਮਿਲਦੀ ਹੈ। ਮੌਸਮ ਬਦਲਣ ਦੇ ਕਾਰਨ ਅਕਸਰ ਵਾਇਰਲ ਬੁਖਾਰ ਹੋ ਜਾਂਦਾ ਹੈ। ਪਪੀਤੇ ਦੇ ਬੀਜ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਸਰੀਰ ਨੂੰ ਇੰਫੈਕਸ਼ਨ ਅਤੇ ਵਾਇਰਸ ਬੁਖਾਰ ਨਾਲ ਲੜਨ ‘ਚ ਮਦਦ ਮਿਲਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ: ਪਪੀਤੇ ਦੇ ਬੀਜ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਜੇ ਤੁਹਾਨੂੰ ਵੀ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਦਾ ਸੇਵਨ ਕਰੋ ਇਸ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹੇਗੀ। ਜੇ ਤੁਸੀਂ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਅਤੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਪਪੀਤੇ ਦੇ ਬੀਜ ਵੀ ਬਹੁਤ ਵਧੀਆ ਹੁੰਦੇ ਹਨ। ਇਨ੍ਹਾਂ ‘ਚ ਐਂਟੀ ਆਕਸੀਡੈਂਟਸ ਬਹੁਤ ਹੁੰਦੇ ਹਨ ਜੋ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਜੇ ਤੁਸੀਂ ਕਿਡਨੀ ਦੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਪਪੀਤੇ ਦਾ ਬੀਜ ਲੈਣੇ ਚਾਹੀਦੇ ਹਨ। ਕਿਡਨੀ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਇਕ ਤਰ੍ਹਾਂ ਨਾਲ ਸਾਡੇ ਸਰੀਰ ‘ਚ ਫਿਲਟਰ ਦਾ ਕੰਮ ਕਰਦੀ ਹੈ। ਕਿਡਨੀ ਵਧੀਆ ਤਰੀਕੇ ਨਾਲ ਕੰਮ ਕਰ ਪਾਏ ਉਸ ਲਈ ਪਪੀਤੇ ਦੇ ਬੀਜਾਂ ਦਾ ਸੇਵਨ ਕਰੋ।

Previous articleਪਿ੍ੰਸੀਪਲ ਦਫ਼ਤਰ ‘ਚ ਔਰਤ ਨਾਲ ਰੰਗ ਰਲੀਆਂ ਮਨਾਉਂਦਾ ਲੋਕਾਂ ਵੱਲੋਂ ਰੰਗੇ ਹੱਥੀਂ ਕਾਬੂ
Next articleਵੋਟਾਂ ਨੇੜੇ ਕੱਢੀਆਂ ਜਾਂਦੀਆਂ ਅਸਾਮੀਆਂ ਦਾ ਕੱਚ ਤੇ ਸੱਚ