ਅੱਪਰਾ (ਸਮਾਜ ਵੀਕਲੀ) -ਅੱਪਰਾ ਤੇ ਆਸ-ਪਾਸ ਦੇ ਪਿੰਡਾਂ ’ਚ ਕੋਵਿਡ-19 ਦਾ ਕਹਿਰ ਦੁਬਾਰਾ ਵਧ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਮ. ਓ. ਡਾ. ਵੰਦਨਾ ਧੀਰ ਤੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਨੇ ਦੱਸਿਆ ਕਿ ਅਜੇ ਵੀ ਲੋਕ ਸਰਕਾਰ ਤੇ ਸਿਹਤ ਵਿਭਾਗ ਦੁਬਾਰਾ ਜਾਰੀ ਹਦਾਇਤਾਂ ਦੀ ਪਾਲਣਾ ਨਹÄ ਕਰ ਰਹੇ। ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਨੇ ਇਲਾਕੇ ’ਚ ਕੋਵਿਡ-19 ਦੇ ਮਰੀਜਾਂ ਦਾ ਪੁਸ਼ਟੀ ਕਰਦਿਆਂ ਕਿਹਾ ਕਿ ਅੱਪਰਾ ਦੇ ਨਜ਼ਦੀਕੀ ਇੱਕ ਪਿੰਡ ਦੇ ਵਿਅਕਤੀ ਵਿਨੋਦ ਭਾਰਦਵਾਜ ਦੀ ਕਰੋਨਾ ਰਿਪੋਟ ਵੀ ਪਾਜ਼ੇਟਿਵ ਪਾਈ ਗਈ ਹੈ, ਜਿਸ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।