ਸ਼ੁਭਾਸ਼ ਸੋਲੰਕੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਵਲੋਂ ਪੰਜਾਬ ਦੇ ਆਗੂਆਂ ਨਾਲ ਮੀਟਿੰਗ 13 ਨੂੰ

*ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ-ਮਨਜੀਤ ਕੌਰ

ਅੱਪਰਾ (ਸਮਾਜ ਵੀਕਲੀ)- ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਸੋਲੰਕੀ ਵਲੋਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਆਗੂਆਂ ਦੇ ਨਾਲ ਇੱਕ ਅਹਿਮ ਮੀਟਿੰਗ ਪਿੰਡ ਚਚਰਾੜੀ ਨੇੜੇ ਗੋਰਾਇਆ ਵਿਖੇ ਮਿਤੀ 13 ਮਾਰਚ ਦਿਨ ਸ਼ਨੀਵਾਰ 3 ਵਜੇ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਸਰਪੰਚ ਮਨਜੀਤ ਕੌਰ ਤੇ ਚੌਧਰੀ ਸੋਮ ਪਾਲ ਮੈਂਗੜਾ ਪ੍ਰਧਾਨ ਰਾਹੁਲ ਗਾਂਧੀ ਬਿ੍ਰਗੇਡ ਪੰਜਾਬ ਨੇ ਦੱਸਿਆ ਪੰਜਾਬ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਵਲੋਂ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਕਰਕੇ ਅਹਿਮ ਵਿਚਾਰ-ਚਰਚਾ ਕੀਤੀ ਜਾਵੇਗੀ।

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸੁਭਾਸ਼ ਸੋਲੰਕੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਹਾਜ਼ਰ ਹੋਣਗੇ, ਜਦਕਿ ਉਨਾਂ ਨਾਲ ਸੁਨੀਤਾ ਚੌਹਾਨ ਚੇਅਰਮੈਨ ਰਾਸ਼ਟਰੀ ਮਹਿਲਾ ਰਾਹੁਲ ਗਾਂਧੀ ਬਿ੍ਰਗੇਡ, ਸ਼ਸ਼ੀ ਬਾਲਾ ਰਾਸ਼ਟਰੀ ਪ੍ਰਧਾਨ ਮਹਿਲਾ ਰਾਹੁਲ ਗਾਂਧੀ ਬਿ੍ਰਗੇਡ, ਪਰਮਿੰਦਰ ਸਿੰਘ ਰਾਸ਼ਟਰੀ ਉੱਪ ਪ੍ਰਧਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਉਕਤ ਸਾਰੇ ਨੇਤਾ ਪੰਜਾਬ ਦੇ ਚੋਣਵੇਂ ਨੇਤਾਵਾਂ ਨਾਲ ਵਿਚਾਰ-ਚਰਚਾ ਕਰਨਗੇ।

Previous articleਅੱਪਰਾ ਇਲਾਕੇ ’ਚ ਫਿਰ ਵਧਣ ਲੱਗਾ ਕਰੋਨਾ ਦਾ ਕਹਿਰ
Next articleਰੱਤੂ ਰੰਧਾਵਾ ਦੇ ਲਿਖੇ ਅਨੇਕਾਂ ਮਿਸ਼ਨਰੀ ਗੀਤ ਚਰਚਾ ਵਿਚ ਰਹੇ