ਆਂਗਨਵਾੜੀ ਸੈਂਟਰ ਸੰਧਰ ਜਗੀਰ ਵਿੱਚ ਨਸ਼ਾ ਰੋਕੂ ਸਬੰਧੀ ਸੈਮੀਨਾਰ ਆਯੋਜਿਤ

    ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਲਾਕ ਕਪੂਰਥਲਾ ਅਧੀਨ ਆਉਂਦੇ  ਆਂਗਨਵਾੜੀ ਸੈਂਟਰ ਸੰਧਰ ਜਗੀਰ ਵਿੱਚ ਨਸ਼ਾ ਰੋਕੂ ਸਬੰਧੀ ਸੈਮੀਨਾਰ ਦਾ ਆਯੋਜਨ ਸੀ.ਡੀ.ਪੀ.ਓ ਸਨੇਹ ਲਤਾ ਦੀ ਪ੍ਰਧਾਨਗੀ ਹੇਠ ਤੇ ਆਂਗਨਵਾੜੀ ਵਰਕਰ ਸੰਦੀਪ ਕੌਰ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ  । ਇਸ ਦੌਰਾਨ ਜਿਥੇ  ਮੁੱਖ ਮਹਿਮਾਨ ਦੇ ਤੌਰ ਤੇ ਸੁਪਰਵਾਈਜ਼ਰ ਸਤਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਉਥੇ ਹੀ ਇਸ ਦੌਰਾਨ ਸੁਪਰਵਾਈਜ਼ਰ ਸਤਵਿੰਦਰ ਕੌਰ ਨੇ ਹਾਜ਼ਰ ਲੋਕਾਂ ਨੂੰ ਨਸ਼ੇ ਦੇ ਮਾੜੇ  ਪ੍ਰਭਾਵਾਂ ਸਬੰਧੀ ਜਾਗਰੂਕ ਕਰਦੇ ਹੋਏ ਨਸ਼ਿਆਂ ਨੂੰ ਤਿਆਗਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਲਈ  ਪ੍ਰਣ ਵੀ ਦਿਵਾਇਆ। ਸਮਾਰੋਹ ਦੇ ਅੰਤ ਵਿੱਚ ਆਂਗਨਵਾੜੀ ਵਰਕਰ ਸੰਦੀਪ ਕੌਰ ਨੇ ਆਏ ਹੋਏ ਸਾਰੇ ਹੀ ਪਿੰਡ ਵਾਸੀਆਂ ਤੇ ਹੋਰ    ਅਧਿਕਾਰੀਆਂ ਦਾ ਧੰਨਵਾਦ ਕੀਤਾ  । ਇਸ ਮੌਕੇ ਤੇ ਸਰਪੰਚ ਗੁਰਦੀਪ ਸਿੰਘ, ਸਤਨਾਮ ਸਿੰਘ ਪੰਚ ,ਮੁਖਤਿਆਰ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਆਂਗਣਵਾਡ਼ੀ ਵਰਕਰ ਸੰਦੀਪ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ, ਜਸਵੀਰ ਕੌਰ ਆਦਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ  ।

Previous articleਫ਼ਤਹਗੜ੍ਹ ਦੀ ਧਰਤ ਤੋਂ ਸੁਖਬੀਰ ਦੀ ਹਦਾਇਤ ਮਗਰੋਂ ਅਕਾਲੀ ਦਲ ‘ਚ ਜਿੰਨੇ ਮੂੰਹ, ਓਨੀਆਂ ਗੱਲਾਂ ਵਰਗੇ ਹਾਲਾਤ
Next articleਅੱਪਰਾ ਇਲਾਕੇ ’ਚ ਫਿਰ ਵਧਣ ਲੱਗਾ ਕਰੋਨਾ ਦਾ ਕਹਿਰ