ਯੂਨੀਵਰਸਿਟੀ ਵਿਖੇ ਰੀਵਿਯੂ ਆਫ ਲਿਟਰੇਚਰ ਵਿਸ਼ੇ ਉਪਰ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ਮਾਨਯੋਗ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਸਰਪ੍ਰਸਤੀ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਦੀ ਯੋਗ ਅਗਵਾਈ ਅਧੀਨ ਰੀਵਿਯੂ ਆਫ ਲਿਟਰੇਚਰ ਵਿਸ਼ੇ ਉਪਰ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਮੈਨੇਜਮੈਂਟ ਵਿਭਾਗ ਵਲੋਂ ਕੀਤਾ ਗਿਆ। ਕਾਨਫਰੰਸ ਦੀ ਸ਼ੁਰੂਆਤ ਪ੍ਰੰਪਰਾ ਮੁਤਾਬਕ ਦੀਪ ਜਵੱਲਤ ਕਰਨ ਦੀ ਰਸਮ ਦੇ ਨਾਲ ਹੋਈ। ਡਾ. ਕਰਮਜੀਤ ਸਿੰਘ, ਵਾਈਸ ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ।

ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ ਸੋਸਾਇਟੀ) ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਸਵਾਗਤ ਕੀਤਾ। ਡਾ. ਕਰਮਜੀਤ ਸਿੰਘ ਨੇ ਹਾਜਿਰ ਵਿਦਿਆਰਥੀਆਂ, ਰਿਸਰਚ ਸਕਾਲਰ ਅਤੇ ਅਧਿਆਪਕਾਂ ਨੂੰ ਰੀਵਿਯੂ ਆਫ ਲਿਟਰੇਚਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਵਿਦਿਆ ਦੇ ਖੇਤਰ ਵਿੱਚ ਖੋਜ ਦੀ ਮਹੱਤਤਾ ਅਤੇ ਗੁਣਵੱਤਾ ਵਾਲੇ ਖੋਜ ਪੇਪਰਾਂਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਦਿੱਤੀ।

ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਵਰਕਸ਼ਾਪ ਦਾ ਮੰਤਵ ਰੀਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਖੋਜ ਦੇ ਖੇਤਰ ਵਿੱਚ ਨਵੀਂ ਖੋਜ ਵਿਧੀ ਦੇ ਤਰੀਕੇ ਅਤੇ ਜਿਆਦਾ ਗੁਣਵੱਤਾ ਵਾਲੇ ਪੇਪਰ ਛਾਪਣ ਬਾਰੇ ਜਾਣਕਾਰੀ ਦੇਣਾ ਸੀ। ਵਰਕਸ਼ਾਪ ਦੂਸਰੇ ਦਿਨ ਦੇ ਸੈਸ਼ਨਾਂ ਵਿੱਚ ਡਾ. ਗੁਰਮੀਤ ਸਿੰਘ (ਡੀ.ਏ.ਵੀ ਯੂਨੀਵਰਸਿਟੀ) ਅਤੇ ਡਾ. ਪੂਜਾ ਮਹਿਤਾ (ਪੰਜਾਬ ਟੈਕਨੀਕਲ ਯੂਨੀਵਰਸਿਟੀ) ਨੇ ਭਾਗ ਲਿਆ। ਯੂਨੀਵਰਸਿਟੀ ਦੇ ਵਿਹੜੇ ਵਿਚ ਵਿਦਿਆਰਥੀਆਂ ਲਈ ਵਿਸੇਸ ਤੌਰ ’ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਨ ਦੀ ਵਿਰਾਸਤ ਨੂੰ ਜਾਰੀ ਰਖਣਾ, ਸਿਖਲਾਈ ਪ੍ਰੋਗਰਾਮ, ਸੈਮੀਨਾਰ ਅਤੇ ਕਾਨਫਰੰਸਾਂ ਕਰਵਾਉਣ ਦੇ ਯਤਨ ਅਧੀਨ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਆਏ ਹੋਏ ਮਹਿਮਾਨ ਦਾ ਸਿਰੋਪਾਉ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ।

ਡਾ. ਰਮਨਦੀਪ ਕੌਰ ਚਾਹਲ, ਪ੍ਰੋਫੈਸਰ ਮੈਨੇਜਮੈਂਟ ਨੇ ਆਏ ਹੋਏ ਮਹਿਮਾਨਾਂ ਦਾ ਦੰਨਵਾਦ ਕੀਤਾ। ਸ. ਹਰਦਮਨ ਸਿੰਘ ਮਿਨਹਾਸ (ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਸੁਰਿੰਦਰ ਸਿੰਘ ਪਰਮਾਰ (ਜੁਆਇੰਟ ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਪਰਮਜੀਤ ਸਿੰਘ (ਮੈਂਬਰ ਸੋਸਾਇਟੀ), ਸ. ਕੁਲਜੀਤ ਸਿੰਘ (ਮੈਂਬਰ ਸੋਸਾਇਟੀ), ਰਜਿਸਟ੍ਰਾਰ ਡਾ ਧੀਰਜ ਸ਼ਰਮਾ, ਡੀਨ ਯੂ.ਆਈ.ਈ.ਟੀ ਡਾ. ਵਿਜੇ ਧੀਰ, ਡਾ. ਇੰਦੂ ਸ਼ਰਮਾ ਡਿਪਟੀ ਡੀਨ ਅਕਾਦਮਿਕ, ਡਾ. ਸੀਮਾ ਗਰਗ ਡੀਨ ਲਾਅ, ਇੰਦਰਪ੍ਰੀਤ ਕੌਰ, ਅਮਰਿੰਦਰ ਕੌਰ, ਦੀਪਤੀ ਸ਼ਰਮਾ, ਗਗਨਦੀਪ ਸਿੰਘ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀ ਮੌਜੂਦ ਰਹੇ।

Previous articleਪਿੰਡ ਧੁਦਿਆਲ ’ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ
Next articleਪ੍ਰਕਾਸ਼ ਪੁਰਬ ਮੌਕੇ ਖ਼ਾਨਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ