ਮਮਤਾ ਲੋਕਾਂ ਦੀ ਦੀਦੀ ਬਣਨ ਦੀ ਬਜਾਏ ‘ਭਤੀਜੇ’ ਦੀ ‘ਭੂਆ’ ਬਣ ਗਈ: ਮੋਦੀ

ਕੋਲਕਾਤਾ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਭਾਜਪਾ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਤਿੱਖਾ ਨਿਸ਼ਾਨਾ ਸੇਧਿਆ। ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਨੇ ਮਮਤਾ ’ਤੇ ਭਰੋਸਾ ਪ੍ਰਗਟਾਇਆ ਸੀ ਕਿ ਖੱਬੇ-ਪੱਖੀਆਂ ਦੀ ਹਕੂਮਤ ਮਗਰੋਂ ਉਹ ਵੱਡਾ ਬਦਲਾਅ ਲੈ ਕੇ ਆਵੇਗੀ, ਪਰ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ‘ਧੋਖਾ’ ਦਿੱਤਾ ਅਤੇ ਉਨ੍ਹਾਂ ਦਾ ਅਪਮਾਨ ਕੀਤਾ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ’ਤੇ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਮਤਾ ਨੇ ਲੋਕਾਂ ਦੀ ‘ਦੀਦੀ’ ਬਣਨ ਦੀ ਬਜਾਏ ‘ਭਤੀਜੇ’ ਦੀ ‘ਭੂਆ’ ਬਣਨਾ ਸਹੀ ਸਮਝਿਆ। ਇੱਥੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਆਪਣੇ ਉਨ੍ਹਾਂ ਵਿਰੋਧੀਆਂ ’ਤੇ ਵੀ ਵਰ੍ਹੇ, ਜੋ ਉਨ੍ਹਾਂ ’ਤੇ ਖ਼ਾਸ ਉਦਯੋਗਿਕ ਘਰਾਣਿਆਂ ਦਾ ਪੱਖ ਲੈਣ ਦਾ ਦੋਸ਼ ਲਾਉਂਦੇ ਹਨ।

Previous articleਮੋਦੀ ਵੋਟਰਾਂ ਨੂੰ ਭਰਮਾਉਣ ਲਈ ਝੂਠ ਦਾ ਸਹਾਰਾ ਲੈਂਦੇ ਹਨ: ਮਮਤਾ
Next articleਕੋਵਿਡ-19 ਕੇਸਾਂ ’ਚ ਵਾਧਾ: ਪੰਜਾਬ ਸਣੇ ਛੇ ਰਾਜ ਨੇ ਮੋਹਰੀ