ਪੰਜਾਬ ਗ੍ਰਾਮੀਣ ਬੈਂਕ ਵਿੱਚ ਹੋਏ ਸਮਾਗਮ ਕਰਜ਼ ਮਨਜੂਰੀ ਪੱਤਰ ਵੰਡੇ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਬਾਰਡ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਉੱਦਮੀ ਔਰਤਾਂ ਸਰਗਰਮੀ ਨਾਲ ਅੱਗੇ ਆਉਣ ਕਿਉ ਨਬਾਰਡ ਨਿੱਤ ਨਵੀਆਂ ਸਕੀਮਾਂ ਪੇਂਡੂ ਵਿਕਾਸ ਲਈ ਲੈ ਕੇ ਆਉਂਦਾ ਹੈ। ਇਹ ਸ਼ਬਦ ਐਚ. ਕੇ ਸਬਲਾਨੀਆ ਜਨਰਲ ਮੈਨੇਜਰ ਨਬਾਰਡ ਨੇ ਪੰਜਾਬ ਗ੍ਰਾਮੀਣ ਬੈਂਕ ਵਿੱਚ ਕਰਵਾਏ ਕਰਜ਼ ਵੰਡ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਕਹੇ। ਉਨਾਂ ਕਿਹਾਕਿ ਨਾਬਾਰਡ ਦੀ ਸਵੈ ਸਹਾਈ ਗਰੁੱਪ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀ ਮੁਹਿੰਮ ਸਮਾਜਿਕ ਕਰਾਂਤੀ ਲਿਆਉਣ ਵਾਲ਼ੀ ਹੈ।ਇਸ ਲਈ ਇਸ ਦਾ ਵੱਧ ਤੋਂ ਵੱਧ ਲਾਭ ਉਠਾਓ।
ਐੱਸ. ਕੇ ਦੁਬੇ ਚੇਅਰਮੈਨ ਪੰਜਬ ਗ੍ਰਾਮੀਣ ਬੈਂਕ ਨੇ ਮੁੱਖ ਮਹਿਮਾਨ ਐਚ. ਕੇ ਸਬਲਾਨੀਆ ਜਨਰਲ ਮੈਨੇਜਰ ਨਬਾਰਡ ਦਾ ਗੁਲਦਸਤਾ ਭੇਂਟ ਕਰਕੇ ਸੁਆਗਤ ਕੀਤਾ। ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਅਤੇ ਹੋਰ ਕਰਜਾ ਧਾਰਕਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਨਾਬਾਰਡ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਪੰਜਾਬ ਗ੍ਰਾਮੀਣ ਬੈਂਕ ਦੇ ਸੰਪਰਕ ਵਿਚ ਆਉਣ। ਸਾਡਾ ਬੈਂਕ ਉਦਮੀਆਂ ਨੂੰ ਰੋਜਗਰਿਤ ਕਰਨ ਵਿੱਚ ਮੋਹਰੀ ਰੋਲ ਅਦਾ ਕਰੇਗਾ।
ਇਸ ਮੌਕੇ ਤੇ ਸਵੈ ਸਹਾਈ ਗਰੁੱਪਾਂ ਵੱਲੋਂ ਹੱਥੀਂ ਤਿਆਰ ਕੀਤੇ ਸਮਾਨ ਦੇ ਲਗਾਏ ਗਏ ਸਟਾਲਾਂ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਮੇਹਰ ਚੰਦ ਜਨਰਲ ਮੈਨੇਜਰ,ਵੀ.ਕੇ ਦੁਆ ਜਨਰਲ ਮੈਨੇਜਰ, ਜ਼ਿਲਾ ਵਿਕਾਸ ਨਬਾਰਡ ਮੈਨੇਜਰ ਰਾਕੇਸ਼ ਵਰਮਾ,ਕਰਤਾਰ ਚੰਦ ਰਿਸਨਲ ਮੈਨੇਜਰ, ਜੋਗਾ ਸਿੰਘ ਅਟਵਾਲ ਪ੍ਰਧਾਨ ਬੈਪਟਿਸਟ ਚੈਰੀਟੇਬਲ ਸੁਸਾਇਟੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਵੈ ਸਹਾਈ ਗਰੁੱਪਾਂ, ਜਾਇੰਟ ਲਾਇਬਿਲਟੀ ਗਰੁੱਪਾਂ ਅਤੇ ਹੋਰ ਕਰਜ਼ਾ ਧਾਰਕਾਂ ਨੂੰ ਮਨਜੂਰੀ ਪੱਤਰ ਵੰਡੇ। ਇਸ ਕਾਰਜ ਵਿੱਚ ਜ਼ਿਲਾ ਕੁੋਆਰਡੀਨੇਟਰ ਪਵਨ ਕੁਮਾਰ,ਮੈਨੇਜਰ ਦਲਬੀਰ ਸਿੰਘ,ਮੈਨੇਜਰ ਮਦਨ ਮੋਹਨ, ਰੇਖਾ ਦੇਵੀ ਆਦਿ ਨੇ ਭਰਪੂਰ ਸਹਿਯੋਗ ਦਿੱਤਾ।